ਪੰਜਾਬ ‘ਚ ਕੱਲ੍ਹ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਿੰਗ ਹੋਵੇਗੀ, ਜਿਸ ‘ਚ 2 ਕਰੋੜ ਤੋਂ ਵੱਧ ਵੋਟਰ 328 ਉਮੀਦਵਾਰਾਂ ਲਈ ਨਤੀਜਾ ਤੈਅ ਕਰਨਗੇ। ਚੋਣ ਕਮਿਸ਼ਨ ਨੇ ਵੋਟਿੰਗ ਪ੍ਰਕਿਰਿਆ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹਨ। ਚੋਣ ਕਮਿਸ਼ਨ ਨੇ ਵੋਟਰਾਂ ਨੂੰ ਵੋਟਿੰਗ ਲਈ 12 ਸਵੀਕਾਰਯੋਗ ਦਸਤਾਵੇਜ਼ਾਂ ਬਾਰੇ ਸੂਚਿਤ ਕੀਤਾ ਹੈ।
ਜ਼ਿਕਰਯੋਗ ਇਨ੍ਹਾਂ ਦਸਤਾਵੇਜ਼ਾਂ ‘ਚ ਸੇਵਾਂ ਪਛਾਣ ਪੱਤਰ, ਪਾਸਬੁੱਕ, ਪੈਨਕਾਰਡ, ਸਮਾਰਟ ਕਾਰਡ, ਮਨਰੇਗਾ ਕਾਰਡ, ਹੈਲਥ ਇੰਸ਼ੋਰੈਂਸ ਸਮਾਰਟ ਕਾਰਡ, ਫੋਟੋ ਸਣੇ ਪੈਨਸ਼ਨ ਦਸਤਾਵੇਜ਼, ਪਛਾਣ ਪੱਤਰ, UDID ਕਾਰਡ ਅਤੇ Adhaar card ਸ਼ਾਮਲ ਹਨ।
ਇਸ ਤੋਂ ਇਲਾਵਾ ਗਰਮੀ ਵਿੱਚ ਵੋਟਰਾਂ ਦੀ ਸਹੂਲਤ ਨੂੰ ਯਕੀਨੀ ਬਣਾਉਣ ਲਈ ਪੋਲਿੰਗ ਸਟੇਸ਼ਨਾਂ ‘ਤੇ ਪਾਣੀ, ਕੂਲਰ ਅਤੇ ਪੱਖੇ ਮੁਹੱਈਆ ਕਰਵਾਏ ਜਾਣਗੇ। ਡਰੋਨ ਅਤੇ CCTV ਪੋਲਿੰਗ ਖੇਤਰ ਦੀ ਨਿਗਰਾਨੀ ਕਰਨਗੇ। ਇਸ ਦੇ ਨਾਲ ਹੀ ਪੋਲਿੰਗ ਬੂਥਾਂ ਦੇ ਨੇੜੇ ਸ਼ਰਾਬ ਜਾਂ ਨਕਦੀ ਲਿਆਉਣ ਦੀ ਆਗਿਆ ਨਹੀਂ ਹੈ।