ਪੰਜਾਬ ਵਿੱਚ ਭਲਕੇ ਕੱਲ੍ਹ 11 ਅਪ੍ਰੈਲ 2024, ਦਿਨ ਵੀਰਵਾਰ ਨੂੰ ਪੰਜਾਬ ‘ਚ ਸਰਕਾਰੀ ਤੌਰ ‘ਤੇ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਦਿਨ ਸੂਬੇ ਭਰ ਦੇ ਸਕੂਲਾਂ, ਕਾਲਜਾਂ ਅਤੇ ਵਪਾਰਕ ਇਕਾਈਆਂ ਵਿੱਚ ਛੁੱਟੀ ਰਹੇਗੀ। ਜ਼ਿਕਰਯੋਗ, ਇਸ ਦਿਨ ਭਲਕੇ ਸੂਬੇ ‘ਚ “ਈਦ-ਉੱਲ-ਫਿਤਰ” ਮਨਾਇਆ ਜਾਵੇਗਾ।
ਸਰਕਾਰ ਨੇ ‘ਈਦ-ਉਲ-ਫਿਤਰ’ ਨੂੰ ਸ਼ਾਮਲ ਕਰਨ ਸਮੇਤ ਆਉਣ ਵਾਲੇ ਸਾਲ 2024 ਲਈ ਜਨਤਕ ਛੁੱਟੀਆਂ ਦੇ ਕਾਰਜਕ੍ਰਮ ਦਾ ਐਲਾਨ ਕਰ ਦਿੱਤਾ ਹੈ। ਇਸ ਮਹੱਤਵਪੂਰਨ ਮੌਕੇ ਨੂੰ ਮੱਦੇਨਜ਼ਰ ਰੱਖਦੇ ਹੋਏ ਸਰਕਾਰ ਵੱਲੋਂ ਛੁੱਟੀ ਐਲਾਨੀ ਗਈ ਹੈ। ਨਤੀਜੇ ਵਜੋਂ ਨਿਰਧਾਰਤ ਦਿਨ ‘ਤੇ ਸਰਕਾਰੀ ਵਿਦਿਅਕ ਅਤੇ ਪ੍ਰਸ਼ਾਸਨਿਕ ਅਦਾਰੇ ਬੰਦ ਰਹਿਣਗੇ।