ਚੰਡੀਗੜ੍ਹ ਅਤੇ ਪੰਜਾਬ ਦੇ ਕਈ ਸ਼ਹਿਰ ਧੁੰਦ ਦੀ ਲਪੇਟ ਵਿੱਚ ਘਿਰੇ ਹੋਏ ਹਨ, ਜਿਸ ਕਾਰਨ ਚੰਡੀਗੜ੍ਹ ਵਿੱਚ ਹਵਾ ਪ੍ਰਦੂਸ਼ਣ ਗੰਭੀਰ ਹੋ ਰਿਹਾ ਹੈ। ਸ਼ਹਿਰ ਵਿੱਚ AQI 375 ਨੂੰ ਪਾਰ ਕਰ ਗਿਆ ਹੈ, ਜੋ ਸਿਹਤ ਲਈ ਬਹੁਤ ਖਤਰਨਾਕ ਸਥਿਤੀ ਨੂੰ ਦਰਸਾਉਂਦਾ ਹੈ। ਮੰਡੀ ਗੋਬਿੰਦਗੜ੍ਹ, ਪੰਜਾਬ ‘ਚ, AQI 289 ਦੇ ਸਿਖਰ ‘ਤੇ ਹੈ। ਪਿਛਲੇ 24 ਘੰਟਿਆਂ ਦੌਰਾਨ, ਤਾਪਮਾਨ ‘ਚ 1.5% ਦਾ ਉਤਰਾਅ-ਚੜ੍ਹਾਅ ਆਇਆ ਹੈ।
ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 30.5 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ 15 ਨਵੰਬਰ ਤੱਕ ਧੁੰਦ ਦਾ ਯੈਲੋ ਐਲਰਟ ਜਾਰੀ ਕਰ ਦਿੱਤਾ ਹੈ ਅਤੇ 15 ਨਵੰਬਰ ਤੋਂ ਬਾਅਦ ਮੌਸਮ ਸਾਫ਼ ਹੋਣ ਦੀ ਉਮੀਦ ਹੈ। ਚੰਡੀਗੜ੍ਹ ਵਿੱਚ AQI ਪਿਛਲੇ 5 ਦਿਨਾਂ ਤੋਂ ਬੇਹੱਦ ਖ਼ਰਾਬ ਹੈ, ਸੈਕਟਰ 22 ਵਿੱਚ 370 ਦੇ ਪੱਧਰ ਤੱਕ ਪਹੁੰਚ ਗਿਆ ਹੈ।
ਪੰਜਾਬ ਦੇ ਜ਼ਿਲ੍ਹਿਆਂ ‘ਚ, AQI ਰੀਡਿੰਗ ਅੰਮ੍ਰਿਤਸਰ ਵਿੱਚ 254, ਬਠਿੰਡਾ ਵਿੱਚ 151, ਜਲੰਧਰ ਵਿੱਚ 232, ਜਲੰਧਰ ਵਿੱਚ 228 ਸੀ। ਲੁਧਿਆਣਾ ਵਿੱਚ 269, ਪਟਿਆਲਾ ਵਿੱਚ 289, ਮੰਡੀ ਗੋਬਿੰਦਗੜ੍ਹ ਵਿੱਚ 190 ਅਤੇ ਰੂਪਨਗਰ ਵਿੱਚ 190 ਹੈ। ਪੰਜਾਬ ਸਰਕਾਰ ਦੇ ਸਖ਼ਤ ਨਿਯਮਾਂ ਦੇ ਬਾਵਜੂਦ ਵੀ ਪਰਾਲੀ ਸਾੜਨ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਹਾਲਾਂਕਿ ਹਾਲ ਹੀ ‘ਚ ਇਸ ਵਿੱਚ ਕਮੀ ਆਈ ਹੈ।