Shubh
ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ Shubh ਸੋਸ਼ਲ ਮੀਡੀਆ ‘ਤੇ ਆਪਣੇ ਸੰਗੀਤ ਅਤੇ ਆਪਣੇ ਬੇਬਾਕ ਵਿਚਾਰਾਂ ਨਾਲ ਧੂਮ ਮਚਾ ਰਿਹਾ ਹੈ। ਵੱਖ-ਵੱਖ ਮੁੱਦਿਆਂ ‘ਤੇ ਬੋਲਣ ਲਈ ਜਾਣੇ ਜਾਂਦੇ, Shubh ਨੇ ਹਾਲ ਹੀ ਵਿੱਚ ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ ਹੈ। ਗਾਇਕ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਇਕ ਖਬਰ ਸਾਂਝੀ ਕੀਤੀ ਹੈ ਕਿ ਰਿਕਵੈਸਟ ਹੈ ਨੌਜਵਾਨਾਂ ਨੂੰ, ਇੰਨ੍ਹਾਂ ਕੰਮਾਂ ਵਿੱਚ ਨਾ ਪਵੋ। ਸਰਬੱਤ ਦਾ ਭਲਾ…
ਜ਼ਿਕਰਯੋਗ ਘਾਟਕੇਸਰ, ਤੇਲੰਗਾਨਾ ‘ਚ ਇਕ ਇੰਜੀਨੀਅਰਿੰਗ ਵਿਦਿਆਰਥੀ ਦੀ ਦੁਖਦਾਈ ਖੁਦਕੁਸ਼ੀ ਤੋਂ ਬਾਅਦ, ਜਿਸ ਨੇ ਸੱਟੇ ਵਿਚ ਆਪਣੀ ਕਾਲਜ ਦੀ ਫੀਸ ਗੁਆ ਦਿੱਤੀ ਸੀ। Shubh ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਹਾਨੀਕਾਰਕ ਗਤੀਵਿਧੀਆਂ ‘ਚ ਸ਼ਾਮਲ ਨਾ ਹੋਣ ਜੋ ਉਨ੍ਹਾਂ ਦੀ ਜ਼ਿੰਦਗੀ ਨੂੰ ਤਬਾਹ ਕਰ ਸਕਦੀਆਂ ਹਨ।
ਇਸ ਦੇ ਨਾਲ ਹੀ ਮਿਲੀ ਜਾਣਕਾਰੀ ਮੁਤਾਬਕ 21 ਸਾਲਾ ਵਿਦਿਆਰਥੀ ਬੀ.ਟੈਕ ਤੀਜੇ ਸਾਲ ਦੀ ਪੜ੍ਹਾਈ ਕਰ ਰਿਹਾ ਸੀ। ਮੰਗਲਵਾਰ ਸਵੇਰੇ ਉਸ ਨੇ ਮਾਲ ਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲੀਸ ਅਨੁਸਾਰ ਮਾਪਿਆਂ ਨੇ ਵਿਦਿਆਰਥੀ ਨੂੰ ਕਾਲਜ ਦੀ ਫੀਸ ਭਰਨ ਲਈ 1.03 ਲੱਖ ਰੁਪਏ ਦਿੱਤੇ ਸਨ। ਪਰ ਵਿਦਿਆਰਥੀ ਸੱਟੇਬਾਜ਼ੀ ‘ਚ ਇਹ ਰਕਮ ਹਾਰ ਗਿਆ ਸੀ।
Shubh ਨੇ ਆਪਣੇ ਗਾਇਕੀ ਕੈਰੀਅਰ ਦੀ ਸ਼ੁਰੂਆਤ ਇਮਰਾਨ ਤਾਇਰਾ ਦੇ ਗੀਤ ‘ਦੇਖੋ ਨਾ’ ਨਾਲ ਕੀਤੀ, ਜਿਸ ਨੇ ਉਸਨੂੰ ਛੋਟੀ ਉਮਰ ‘ਚ ਪਛਾਣ ਪ੍ਰਾਪਤ ਕਰਨ ਵਿੱਚ ਮਦਦ ਕੀਤੀ। ਉਸਦੇ ਗੀਤ ‘ਵੀ ਰੋਲਿਨ’ ਨੇ ਉਸਨੂੰ ਜਲਦੀ ਹੀ ਇੱਕ ਸਟਾਰ ਬਣਾ ਦਿੱਤਾ, ਉਸ ਤੋਂ ਬਾਅਦ ‘Cheques’ ਅਤੇ ‘OG’ ਵਰਗੀਆਂ ਹਿੱਟ ਗੀਤਾਂ ਨੇ ਨੌਜਵਾਨ ਦਰਸ਼ਕਾਂ ਨੂੰ ਗੂੰਜਿਆ। ਇਸ ਸਾਲ ਉਸ ਦੀ ਰਿਲੀਜ਼ ‘ਸਟਿਲ ਰੋਲਿਨ’ ਨੇ ਉਸ ਦੇ ਕਰੀਅਰ ਨੂੰ ਹੋਰ ਸਫਲਤਾ ਵੱਲ ਵਧਾਇਆ ਹੈ।
Punjabi singer Shubh appealed to the young generation to stay away from betting, do not indulge in these activities
Punjabi industry’s famous singer Shubh is making waves on social media with his music and his bold ideas. Known for speaking on various issues, Shubh has recently appealed to the younger generation. The singer has shared a news on his Instagram story that the request is to the youth, don’t get involved in these activities. The good of all…
Notably after the tragic suicide of an engineering student in Ghatkesar, Telangana, who had lost his college fees in a bet. Shubh urged everyone not to indulge in harmful activities that can destroy their lives.
Along with this, according to the information received, the 21-year-old student was studying B.Tech third year. On Tuesday morning, he committed suicide by jumping in front of a freight train. According to the police, the parents had given Rs 1.03 lakh to the student to pay the college fees. But the student had lost this amount in betting.
Shubh started his singing career with Imran Taira’s song ‘Dekho Na’, which helped him gain recognition at an early age. His song ‘We Rollin’ quickly made him a star, followed by hits like ‘Cheques’ and ‘OG’ which resonated with young audiences. His release ‘Still Rollin’ this year catapulted his career to further success.