ਪੰਚਾਇਤੀ ਚੋਣਾਂ ‘ਚ ਸਰਕਾਰ ਕਰ ਰਹੀ ਹੈ ਗੁੰਡਾਗਰਦੀ: MP Gurjeet Aujla

MP Gurjeet Singh Aujla ਨੇ ਪੰਚਾਇਤੀ ਚੋਣਾਂ ਵਿੱਚ ਸਰਕਾਰ ਵੱਲੋਂ ਕੀਤੀ ਜਾ ਰਹੀ ਗੁੰਡਾਗਰਦੀ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਖੁੱਲ੍ਹੇਆਮ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ। Gurjeet Aujla ਨੇ ਕਿਹਾ ਕਿ ਲੋਕਾਂ ਨੂੰ ਨਾਮਜ਼ਦਗੀਆਂ ਭਰਨ ਵਿੱਚ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਕਈ ਲੋਕ ਨਾਮਜ਼ਦਗੀਆਂ ਭਰਨ ਤੋਂ ਵਾਂਝੇ ਰਹਿ ਗਏ, ਜੋ ਕਿ ਲੋਕਤੰਤਰ ‘ਤੇ ਹਮਲਾ ਹੈ।

Gurjeet Singh Aujla ਨੇ ਕਿਹਾ ਕਿ ਦੇਸ਼ ਵਿੱਚ ਚੋਣਾਂ ਲੋਕਤੰਤਰ ਦਾ ਹਿੱਸਾ ਹਨ ਅਤੇ ਇਸ ਰਾਹੀਂ ਦੇਸ਼ ਦਾ ਸਿਸਟਮ ਸਹੀ ਢੰਗ ਨਾਲ ਚੱਲਦਾ ਹੈ, ਪਰ ਸਰਕਾਰ ਖੁੱਲ੍ਹੇਆਮ ਚੋਣਾਂ ‘ਤੇ ਆਪਣਾ ਹੱਕ ਜਤਾ ਰਹੀ ਹੈ ਜਿਸ ਨਾਲ ਪਿੰਡਾਂ ਦਾ ਵਿਕਾਸ ਪ੍ਰਭਾਵਿਤ ਹੁੰਦਾ ਹੈ। ਪਹਿਲਾਂ ਚੁਲ੍ਲਾ ਟੈਕਸ ਦੀ ਰਸੀਦ ਨਾ ਦੇਣਾ, ਸੈਕਟਰੀ ਦਾ ਆਪਣੀ ਸੀਟ ‘ਤੇ ਨਾ ਬੈਠਣਾ ਅਤੇ ਲੋਕਾਂ ਨੂੰ ਥਾਂ-ਥਾਂ ਭਟਕਾਉਣਾ ਇਹ ਸਾਬਤ ਕਰਦਾ ਹੈ ਕਿ ਸਰਕਾਰ ਨਿਰਪੱਖ ਚੋਣਾਂ ਨਹੀਂ ਚਾਹੁੰਦੀ ਸਗੋਂ ਆਪਣੀ ਹੀ ਪਾਰਟੀ ਦੇ ਲੋਕ ਜਿੱਤਣਾ ਚਾਹੁੰਦੀ ਹੈ।

ਇਸ ਦੇ ਨਾਲ ਹੀ Gurjeet Aujla ਨੇ ਕਿਹਾ ਕਿ ਉਹ ਇਸ ਲਈ ਚੁੱਪ ਨਹੀਂ ਰਹਿਣਗੇ ਸਗੋਂ ਪੂਰਾ ਵਿਰੋਧ ਕਰਨਗੇ ਅਤੇ ਲੋਕਾਂ ਨੂੰ ਸੂਬਾ ਸਰਕਾਰ ਦਾ ਅਸਲੀ ਚਿਹਰਾ ਵੀ ਦਿਖਾਉਣਗੇ। Gurjeet Aujla ਨੇ ਕਿਹਾ ਕਿ ਪਹਿਲਾਂ ਲੋਕਾਂ ਨੇ ਭਰੋਸਾ ਦਿਖਾਇਆ ਸੀ ਅਤੇ ਪੂਰਾ ਬਹੁਮਤ ਦਿੱਤਾ ਸੀ ਪਰ ਉਦੋਂ ਤੋਂ ਪੰਜਾਬ ਤਬਾਹੀ ਵੱਲ ਵਧ ਰਿਹਾ ਹੈ ਅਤੇ ਹੁਣ ਲੋਕ ਸੂਝਵਾਨ ਹਨ। ਸੂਬਾ ਸਰਕਾਰ ਭਾਵੇਂ ਜਿੰਨੀਆਂ ਮਰਜ਼ੀ ਧੱਕੇਸ਼ਾਹੀਆਂ ਕਰ ਲਵੇ, ਲੋਕ ਆਪ ਹੀ ਇਨ੍ਹਾਂ ਨੂੰ ਨਕਾਰ ਦੇਣਗੇ ਤਾਂ ਜੋ ਪੰਜਾਬ ਦੇ ਹਾਲਾਤ ਵਿਗੜਨ ਤੋਂ ਬਚੇ ਜਾ ਸਕਣ।

 

Leave a Reply

Your email address will not be published. Required fields are marked *