ਹਵਾਈ ਸਫ਼ਰ ਦੌਰਾਨ ਹੁਣ ਪਾਲਤੂ ਕੁੱਤੇ, ਬਿੱਲੀਆਂ ਅਤੇ ਪੰਛੀ ਵੀ ਤੁਹਾਡੇ ਹਮਸਫ਼ਰ ਬਣ ਸਕਦੇ ਹਨ। ਭਾਰਤ ਵਿੱਚ ਕੁਝ ਏਅਰਲਾਈਨਾਂ ਹਨ ਜੋ ਆਪਣੇ ਯਾਤਰੀਆਂ ਨੂੰ ਅਜਿਹਾ ਕਰਨ ਦੀ ਇਜਾਜ਼ਤ ਦਿੰਦੀਆਂ ਹਨ। ਜਨਵਰੀ 2023 ਵਿੱਚ, ਸਿਵਲ ਏਵੀਏਸ਼ਨ ਦੇ ਡਾਇਰੈਕਟਰ ਜਨਰਲ (ਡੀਜੀਸੀਏ) ਨੇ ਸਾਰੀਆਂ ਏਅਰਲਾਈਨਾਂ ਨੂੰ ਆਪਣੀ ਸਹੂਲਤ ਦੇ ਅਨੁਸਾਰ ਆਪਣੀ ਪਾਲਿਸੀ ਬਣਾਉਣ ਦੀ ਆਜ਼ਾਦੀ ਦਿੱਤੀ ਸੀ। ਜਿਸ ਤੋਂ ਬਾਅਦ ਸਾਰੀਆਂ ਭਾਰਤੀ ਏਅਰਲਾਈਨਾਂ ਨੇ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਲਈ ਵੱਖਰੀਆਂ ਨੀਤੀਆਂ ਤਿਆਰ ਕੀਤੀਆਂ ਹਨ।
ਏਅਰ ਇੰਡੀਆ ਏਅਰਲਾਈਨ ਅੱਠ ਹਫ਼ਤੇ ਜਾਂ ਇਸ ਤੋਂ ਵੱਧ ਉਮਰ ਦੇ ਪਾਲਤੂ ਜਾਨਵਰਾਂ ਨੂੰ ਹਵਾਈ ਯਾਤਰਾ ਕਰਨ ਦੀ ਇਜਾਜ਼ਤ ਦਿੰਦੀ ਹੈ। ਏਅਰਲਾਈਨਾਂ ਸਿਰਫ਼ ਸੁਪੋਰਟ ਐਨੀਮਲ ਕੈਟੇਗਰੀ ‘ਚ ਆਉਣ ਵਾਲੇ ਡੋਗ ਨੂੰ ਹੀ ਆਪਣੀਆਂ ਉਡਾਣਾਂ ‘ਚ ਆਉਣ ਦੀ ਇਜਾਜ਼ਤ ਦਿੱਤੀ ਹੈ।
ਅਕਾਸਾ ਏਅਰਲਾਇੰਸ ਆਪਣੇ ਜਹਾਜ਼ ਵਿੱਚ ਸਿਰਫ਼ ਪਾਲਤੂ ਕੁੱਤਿਆਂ ਅਤੇ ਬਿੱਲੀਆਂ ਨੂੰ ਸਵਾਰ ਹੋਣ ਦੀ ਇਜਾਜ਼ਤ ਦਿੰਦੀ ਹੈ ਸਿਰਫ ਤਿੰਨ ਮਹੀਨੇ ਜਾਂ ਇਸ ਤੋਂ ਵੱਧ ਉਮਰ ਦੇ ਪਾਲਤੂ ਜਾਨਵਰਾਂ ਨੂੰ ਅਕਾਸਾ ਏਅਰਲਾਈਨਜ਼ ‘ਚ ਸਫ਼ਰ ਕਰਨ ਦੀ ਅਨੁਮਤੀ ਹੈ। ਸਫ਼ਰ ਦੌਰਾਨ ਏਅਰਲਾਈਨ ਤੁਹਾਨੂੰ ਪ੍ਰੀ-ਬੁੱਕਡ ਵਿੰਡੋ ਸੀਟਾਂ, ਚੈੱਕ-ਇਨ ਅਤੇ ਬੈਗ ਦੀ ਤਰਜੀਹ ਅਤੇ ਪਹਿਲੀ ਬੋਰਡਿੰਗ ਸਹੂਲਤ ਵੀ ਪ੍ਰਦਾਨ ਕਰਦੀ ਹੈ।
ਹਵਾਈ ਸਫ਼ਰ ਤੋਂ ਪਹਿਲਾਂ, ਤੁਹਾਨੂੰ ਏਅਰਲਾਈਨਾਂ ਨੂੰ ਆਪਣੇ ਪਾਲਤੂ ਜਾਨਵਰਾਂ ਦੀ ਸਿਹਤ ਅਤੇ ਟੀਕਾਕਰਨ ਸਰਟੀਫਿਕੇਟ ਪ੍ਰਦਾਨ ਕਰਨਾ ਹੋਵੇਗਾ। ਫਲਾਈਟ ਰਵਾਨਗੀ ਤੋਂ ਪਹਿਲਾਂ ਦੋਵੇਂ ਸਰਟੀਫਿਕੇਟ 72 ਘੰਟੇ ਤੋਂ ਪੁਰਾਣੇ ਨਹੀਂ ਹੋਣੇ ਚਾਹੀਦੇ ਹਨ। ਤੁਹਾਨੂੰ ਆਪਣੇ ਪਾਲਤੂ ਜਾਨਵਰਾਂ ਦੀ ਯਾਤਰਾ ਲਈ ਉਸਦੇ ਭਾਰ ਦੇ ਅਨੁਸਾਰ ਭੁਗਤਾਨ ਕਰਨਾ ਪਏਗਾ।
ਏਅਰ ਇੰਡੀਆ ਦੀਆਂ ਘਰੇਲੂ ਉਡਾਣਾਂ ਵਿੱਚ, ਇਹ ਚਾਰਜ 600 ਰੁਪਏ ਪ੍ਰਤੀ ਕਿਲੋਗ੍ਰਾਮ ਹੈ। ਇਸ ਦੇ ਨਾਲ ਹੀ, ਜੇਕਰ ਤੁਹਾਡਾ ਪਾਲਤੂ ਜਾਨਵਰ ਭਾਵਨਾਤਮਕ ਸਹਾਇਤਾ ਦੇ ਤਹਿਤ ਤੁਹਾਡੇ ਨਾਲ ਯਾਤਰਾ ਕਰ ਰਿਹਾ ਹੈ, ਤਾਂ ਤੁਹਾਨੂੰ ਕੋਈ ਭੁਗਤਾਨ ਕਰਨ ਦੀ ਜ਼ਰੂਰਤ ਨਹੀਂ ਹੈ।