ਲੋਕ ਸਭਾ ਚੋਣਾਂ ਤੋਂ ਪਹਿਲਾਂ ਹਰਿਆਣਾ ਦੀ ਜਨਤਾ ਨੂੰ ਨਵਾਂ ਮੁੱਖ ਮੰਤਰੀ ਮਿਲ ਗਿਆ ਹੈ। ਭਾਜਪਾ ਪਾਰਟੀ ਦੇ ਨਾਇਬ ਸਿੰਘ ਸੈਣੀ ਨੇ ਮੁੱਖ ਮੰਤਰੀ ਬਣਨ ਦੀ ਸਹੁੰ ਚੁੱਕੀ। ਉਨ੍ਹਾਂ ਨੂੰ ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਸਹੁੰ ਚੁਕਾਈ। ਮੁੱਖ ਮੰਤਰੀ ਬਣਨ ਤੋਂ ਪਹਿਲਾਂ ਨਾਇਬ ਸਿੰਘ ਸੈਣੀ ਨੇ ਮਨੋਹਰ ਲਾਲ ਦੇ ਪੈਰ ਛੂਹ ਕੇ ਅਸ਼ੀਰਵਾਦ ਲਿਆ। ਕੰਵਰਪਾਲ ਗੁਰਜਰ ਅਤੇ ਮੂਲਚੰਦ ਸ਼ਰਮਾ ਨੇ ਵੀ ਮੰਤਰੀ ਬਣਨ ਦੀ ਸਹੁੰ ਚੁੱਕੀ।
ਇਸ ਤੋਂ ਇਲਾਵਾ ਨਾਇਬ ਸੈਣੀ ਓਬੀਸੀ ਸ਼੍ਰੇਣੀ ਤੋਂ ਹਨ ਅਤੇ ਸੰਸਦ ਵਿੱਚ ਕੁਰੂਕਸ਼ੇਤਰ ਦੀ ਨੁਮਾਇੰਦਗੀ ਕਰਦੇ ਹਨ। ਇਸ ਤੋਂ ਪਹਿਲਾਂ ਮਨੋਹਰ ਲਾਲ ਖੱਟਰ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।ਚੰਡੀਗੜ੍ਹ ਸਥਿਤ ਰਾਜਭਵਨ ‘ਚ ਆਯੋਜਿਤ ਸਹੁੰ ਚੁੱਕ ਸਮਾਗਮ ਵਿੱਚ ਜੇਜੀਪੀ ਦੇ ਚਾਰ ਵਿਧਾਇਕ ਜੋਗੀਰਾਮ ਸਿਹਾਗ, ਈਸ਼ਵਰ ਸਿੰਘ, ਦੇਵੇਂਦਰ ਬਬਲੀ ਤੇ ਰਾਮਨਿਵਾਸ ਸੂਰਜ ਖੇੜਾ ਨੇ ਵੀ ਸ਼ਿਰਕਤ ਕੀਤੀ।