ਦਿੱਲੀ ਸ਼ਰਾਬ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਬੀਆਰਐਸ ਨੇਤਾਵਾਂ ਕੇ ਕਵਿਤਾ ਅਤੇ ਚੰਨਪ੍ਰੀਤ ਸਿੰਘ ਸਮੇਤ ਅਰਵਿੰਦ ਕੇਜਰੀਵਾਲ ਦੀ ਨਿਆਂਇਕ ਹਿਰਾਸਤ 7 ਮਈ ਤੱਕ ਵਧਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਹਨੂੰਮਾਨ ਜੈਅੰਤੀ ਮੌਕੇ ਹਨੂੰਮਾਨ ਮੰਦਰ ਵਿੱਚ ਦਰਸ਼ਨ ਕਰਨ ਗਈ ਸੀ।
ਇਸ ਤੋਂ ਇਲਾਵਾ ਸੁਨੀਤਾ ਕੇਜਰੀਵਾਲ ਨੇ ਆਸ ਪ੍ਰਗਟਾਈ ਕਿ ਉਸ ਦਾ ਪਤੀ ਜਲਦੀ ਹੀ ਉਸ ਨਾਲ ਮੰਦਰ ਜਾ ਸਕੇਗਾ। ਕੇਜਰੀਵਾਲ ਇਸ ਸਮੇਂ ਸ਼ਰਾਬ ਘੁਟਾਲੇ ਦੇ ਮਾਮਲੇ ਵਿੱਚ ਗ੍ਰਿਫ਼ਤਾਰੀ ਤੋਂ ਬਾਅਦ ਜੇਲ੍ਹ ਵਿੱਚ ਹਨ। ਸੁਨੀਤਾ ਕੇਜਰੀਵਾਲ ਰਾਜਨੀਤੀ ਵਿੱਚ ਸਰਗਰਮੀ ਨਾਲ ਸ਼ਾਮਲ ਰਹੀ ਹੈ ਅਤੇ ਆਪਣੇ ਪਤੀ ਦੇ ਸੰਦੇਸ਼ ਲੋਕਾਂ ਨਾਲ ਸਾਂਝੀ ਕਰਦੀ ਰਹੀ ਹੈ।