ਥਾਣਾ ਮਜੀਠਾ ਰੋਡ, ਅੰਮ੍ਰਿਤਸਰ ਸਬ-ਇੰਸਪੈਕਟਰ ਖੂਸ਼ਬੂ ਸ਼ਰਮਾ ਦੀ ਅਗਵਾਈ ਹੇਠ ਐਸ.ਆਈ ਜਤਿੰਦਰ ਸਿੰਘ ਇੰਚਾਰਜ ਚੋਕੀ ਫੈਜਪੁਰਾ ਅੰਮ੍ਰਿਤਸਰ ਸਮੇਤ ਪੁਲਿਸ ਪਾਰਟੀ ਵੱਲੋਂ ਸ਼ਹਿਰ ਵਿੱਚ ਮੋਬਾਇਲ ਫੋਨ ਸਨੈਚ ਕਰਨ ਵਾਲੇ 3 ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਤੋਂ 6 ਮੋਬਾਇਲ ਫੋਨ ਬਰਾਮਦ ਕੀਤੇ ਹਨ।
ਇਹ ਮੁਕੱਦਮਾ ਵਿਕਾਸ ਯਾਦਵ ਵਾਸੀ ਜ਼ਿਲ੍ਹਾ ਨਵਾਦਾ ਬਿਹਾਰ ਹਾਲ ਵਾਸੀ ਸਰਕੂਲਰ ਰੋਡ ਅੰਮ੍ਰਿਤਸਰ ਵੱਲੋਂ ਦਰਜ਼ ਰਜਿਸਟਰ ਕਰਵਾਇਆ ਗਿਆ ਹੈ ਕਿ ਮਿਤੀ 28.12.2023 ਨੂੰ ਦੂਸੰਧਾ ਸਿੰਘ ਚੋਕ ਤੋ ਬਸੰਤ ਅਵੈਨਿਊ ਰਾਹੀ ਰਤਨ ਸਿੰਘ ਚੋਕ ਵਿੱਖੇ ਸਬਜੀ ਲੈਣ ਲਈ ਪੈਦਲ ਹੀ ਜਾ ਰਿਹਾ ਸੀ ਤਾਂ ਪਿੱਛੋ ਇੱਕ ਮੋਟਰ ਸਾਈਕਲ ਸਪਲੈਂਡਰ ਤੇ 2 ਵਿਅਕਤੀ ਸਵਾਰ ਹੋ ਕੇ ਆਏ ਤੇ ਮੋਟਰ ਸਾਈਕਲ ਦੇ ਪਿੱਛੇ ਬੈਠੇ ਵਿਅਕਤੀ ਨੇ ਉਸਦੇ ਹੱਥ ਵਿਚੋਂ ਉਸਦਾ ਮੋਬਾਇਲ ਫੋਨ (POCO) ਖੋਹ ਕੇ ਲੈ ਗਏ।
ਸਬ-ਇੰਸਪੈਕਟਰ ਖੁਸਬੂ ਸ਼ਰਮਾਂ ਨੇ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਮੁਕੱਦਮੇਂ ਦੀ ਤਫ਼ਤੀਸ਼ ਕਰਨ ਤੇ ਖੋਹ ਕਰਨ ਵਾਲੇ ਵਿਅਕਤੀ ਸ਼ਿਵਾ ਉਰਫ ਭੋਲੂ ਵਾਸੀ ਦਸ਼ਮੇਸ਼ ਐਵੀਨਿਊ, ਨਿਊ ਮਜੀਠਾ ਰੋਡ, ਅੰਮ੍ਰਿਤਸਰ ਨੂੰ 24 ਘੰਟਿਆਂ ਦੇ ਅੰਦਰ-ਅੰਦਰ ਮਿਤੀ 29-12-2023 ਨੂੰ ਕਾਬੂ ਕਰ ਲਿਆ ਸੀ। ਇਸ ਪਾਸੋਂ 2 ਮੋਬਾਇਲ ਫੋਨ ਬਰਾਮਦ ਕੀਤੇ ਗਏ ਤੇ ਹੁਣ ਇਹ ਜੂਡੀਸੀਅਲ ਕਸਟਡੀ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿੱਖੇ ਬੰਦ ਹੈ। ਇਸ ਪਾਸੋਂ ਪੁੱਛਗਿੱਛ ਕਰਨ ਤੇ ਇਸਦੇ ਦੋ ਹੋਰ ਸਾਥੀ ਸਾਜਨਦੀਪ ਸਿੰਘ ਉਰਫ ਸਾਜਨ ਪੁੱਤਰ ਇੰਦਰਜੀਤ ਸਿੰਘ ਵਾਸੀ ਕਿਰਾਏਦਾਰ ਇੰਦਰਾ ਕਲੋਨੀ ਮਜੀਠਾ ਰੋਡ ਅੰਮ੍ਰਿਤਸਰ ਨੂੰ ਮਿਤੀ 02.01.2024 ਨੂੰ ਕਾਬੂ ਕਰਕੇ ਇਸ ਪਾਸੋਂ ਵੀ 2 ਮੋਬਾਇਲ ਫੋਨ ਅਤੇ ਦੂਸਰਾ ਸਾਥੀ ਸੁਭਮ ਨਈਅਰ ਪੁੱਤਰ ਰਜਿੰਦਰ ਕੁਮਾਰ ਵਾਸੀ ਨੋਸ਼ਿਹਰਾ ਥਾਣਾ ਕੰਬੋਅ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਨੂੰ ਮਿਤੀ 03.01.2024 ਨੂੰ ਕਾਬੂ ਕਰਕੇ ਇਸ ਪਾਸੋਂ 2 ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ। ਇਸ ਤਰ੍ਹਾਂ ਗ੍ਰਿਫ਼ਤਾਰ ਕੀਤੇ ਤਿੰਨਾਂ ਮੁਲਜ਼ਮਾਂ ਪਾਸੋਂ 6 ਸਨੈਚ ਕੀਤੇ ਮੋਬਾਇਲ ਫੋਨ ਅਤੇ ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ ਸਪਲੈਂਡਰ ਬਰਾਮਦ ਕੀਤਾ ਗਿਆ ਹੈ। ਇਹਨਾਂ ਮੁਲਜ਼ਮਾਂ ਨੇ ਇਹ ਮੋਬਾਇਲ ਫੋਨ ਵੱਖ-ਵੱਖ ਏਰੀਏ ਵਿੱਚੋਂ ਖੋਏ ਸੀ।