ਤਿਹਾੜ ਜੇਲ੍ਹ ‘ਚ ਨਵਰਾਤਰੀ ਦੌਰਾਨ ਆਂਡੇ ਖਾ ਰਹੇ ਸਨ CM ਕੇਜਰੀਵਾਲ, BJP ਨੇਤਾ ਵਰਿੰਦਰ ਸਚਦੇਵਾ ਦਾ ਵੱਡਾ ਇਲਜ਼ਾਮ

BJP ਨੇਤਾ ਵਰਿੰਦਰ ਸਚਦੇਵਾ ਨੇ ਦਿੱਲੀ ਦੇ CM ਅਰਵਿੰਦ ਕੇਜਰੀਵਾਲ ‘ਤੇ ਧਾਰਮਿਕ ਮਹੱਤਵ ਵਾਲੇ ਦਿਨ ਯਾਨੀ ਤੀਸਰੀ ਨਵਰਾਤਰੀ ‘ਤੇ ਅੰਡੇ ਖਾਣ ਦਾ ਦੋਸ਼ ਲਗਾਇਆ ਹੈ। ਸਚਦੇਵਾ ਨੇ ਅਜਿਹੇ ਸਮੇਂ ਦੌਰਾਨ ਆਂਡੇ ਖਾਣ ਲਈ ਕੇਜਰੀਵਾਲ ਦੀ ਆਲੋਚਨਾ ਕੀਤੀ ਜਦੋਂ ਉਨ੍ਹਾਂ ਨੂੰ ਧਾਰਮਿਕ ਰਸਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਸਚਦੇਵਾ ਨੇ ਇਹ ਵੀ ਦਾਅਵਾ ਕੀਤਾ ਕਿ ਕੇਜਰੀਵਾਲ ਆਪਣਾ ਸ਼ੂਗਰ ਲੈਵਲ ਵਧਾਉਣ ਲਈ ਅੰਬ ਅਤੇ ਮਠਿਆਈਆਂ ਦਾ ਸੇਵਨ ਕਰ ਰਹੇ ਹਨ, ਪਰ ਹੈਰਾਨੀ ਦੀ ਗੱਲ ਹੈ ਕਿ ਉਨ੍ਹਾਂ ਨੂੰ ਘਰ ਦਾ ਪਕਾਇਆ ਭੋਜਨ ਮਿਲ ਰਿਹਾ ਹੈ।

ਜ਼ਿਕਰਯੋਗ, ਸਚਦੇਵਾ ਨੇ ਖਾਣੇ ਲਈ ਜ਼ਿੰਮੇਵਾਰ ਜੇਲ੍ਹ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਅਤੇ ਸੁਝਾਅ ਦਿੱਤਾ ਕਿ ਮੈਡੀਕਲ ਅਫ਼ਸਰ ਨੂੰ ਇਹ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਕੀ ਕੇਜਰੀਵਾਲ ਨੂੰ ਘਰ ਦਾ ਖਾਣਾ ਖਾਣ ਦੀ ਇਜਾਜ਼ਤ ਦਿੱਤੀ ਜਾਵੇ ਜਾਂ ਨਹੀਂ। ਇਸ ਦੇ ਜਵਾਬ ‘ਚ ‘ਆਪ’ ਨੇਤਾ ਸੰਜੇ ਸਿੰਘ ਨੇ ਕੇਜਰੀਵਾਲ ਦਾ ਬਚਾਅ ਕਰਦੇ ਹੋਏ BJP ‘ਤੇ ਉਨ੍ਹਾਂ ਨਾਲ ਜੇਲ ‘ਚ ਬਦਸਲੂਕੀ ਕਰਨ ਦਾ ਦੋਸ਼ ਲਗਾਇਆ ਹੈ।

ਇਸ ਤੋਂ ਇਲਾਵਾ ਸਿੰਘ ਨੇ ਦਾਅਵਾ ਕੀਤਾ ਕਿ ਕੇਜਰੀਵਾਲ ਨੂੰ “ਬਦਨਾਮ ਅਪਰਾਧੀ” ਦੇ ਬਰਾਬਰ ਵਿਸ਼ੇਸ਼ ਅਧਿਕਾਰ ਨਹੀਂ ਦਿੱਤੇ ਗਏ ਅਤੇ ਭਾਜਪਾ ਦੀਆਂ ਬਦਲਾਖੋਰੀ ਕਾਰਵਾਈਆਂ ਦੀ ਆਲੋਚਨਾ ਕੀਤੀ। ਜੇਲ੍ਹਾਂ ਦੇ ਡਾਇਰੈਕਟਰ ਜਨਰਲ ਸੰਜੇ ਬੈਨੀਵਾਲ ਨੇ ਕੈਦੀਆਂ ਨਾਲ ਕਿਸੇ ਵੀ ਤਰ੍ਹਾਂ ਦੇ ਵਿਤਕਰੇ ਤੋਂ ਇਨਕਾਰ ਕਰਦਿਆਂ ਕਿਹਾ ਕਿ ਸਾਰੇ ਕੈਦੀਆਂ ਲਈ ਬਰਾਬਰ ਅਧਿਕਾਰ ਯਕੀਨੀ ਬਣਾਏ ਗਏ ਹਨ।

 

Leave a Reply

Your email address will not be published. Required fields are marked *