ਟਰਾਂਸਪੋਰਟ ਵਿਭਾਗ ਨੇ ਘਰ ਬੈਠੇ ਵਾਹਨਾਂ ਦੀ RC Renew ਕਰਨ ਦੀ ਦਿੱਤੀ ਸਹੂਲਤ

15 ਸਾਲ ਪੁਰਾਣੇ ਵਾਹਨ ਮਾਲਕਾਂ ਨੂੰ ਹੁਣ ਆਪਣੀ ਰਜਿਸਟ੍ਰੇਸ਼ਨ ਰੀਨਿਊ ਕਰਵਾਉਣ ਲਈ ਦਫ਼ਤਰਾਂ ‘ਚ ਨਹੀਂ ਜਾਣਾ ਪਵੇਗਾ। ਟਰਾਂਸਪੋਰਟ ਵਿਭਾਗ ਹੁਣ ਘਰ ਬੈਠੇ ਰਜਿਸਟ੍ਰੇਸ਼ਨ ਰੀਨਿਊ ਕਰਨ ਦੀ ਸਹੂਲਤ ਦੇ ਰਿਹਾ ਹੈ। ਵਿਭਾਗ ਨੇ ਆਪਣੇ ਔਨਲਾਈਨ ਪੋਰਟਲ ‘ਚ ਬਦਲਾਅ ਕੀਤੇ ਹਨ, ਇਸ ਤਹਿਤ ਹੁਣ ਲੋਕਾਂ ਨੂੰ RC ਰਿਨਿਊ ਕਰਵਾਉਣ ਲਈ RTO ਦੇ ਚੱਕਰ ਨਹੀਂ ਲਗਾਉਣੇ ਪੈਣਗੇ।

ਇਹ ਅਪਡੇਟ ਰਿਨਿਊਅਲ ਆਫ ਰਜਿਸਟ੍ਰੇਸ਼ਨ ਨਾਂ ਦਾ ਨਵਾਂ ਅਪਡੇਟ ਲੈ ਕੇ ਆਇਆ ਹੈ। ਇਸ ਤਹਿਤ ਕੋਈ ਵੀ ਬਿਨੈਕਾਰ ਆਪਣੀ RC ਨੂੰ ਖੁਦ ਰੀਨਿਊ ਕਰਾ ਸਕੇਗਾ। ਪਹਿਲਾਂ ਲੋਕਾਂ ਨੂੰ 15 ਸਾਲ ਪੁਰਾਣੇ ਰਜਿਸਟ੍ਰੇਸ਼ਨ ਵਾਲੇ ਵਾਹਨਾਂ ਨੂੰ ਆਪਣੀ ਰਜਿਸਟ੍ਰੇਸ਼ਨ ਰੀਨਿਊ ਕਰਵਾਉਣ ਲਈ RTO ਜਾਣਾ ਪੈਂਦਾ ਸੀ, ਜਿਸ ਨਾਲ ਅਸੁਵਿਧਾ ਹੁੰਦੀ ਸੀ।

ਇਸ ਦੇ ਨਾਲ ਹੀ ਹੁਣ, ਪ੍ਰਕਿਰਿਆ ਨੂੰ ਸਰਲ ਬਣਾਇਆ ਗਿਆ ਹੈ ਅਤੇ ਵਾਹਨ ਮਾਲਕ ਵਿਭਾਗ ਦੇ ਔਨਲਾਈਨ ਪੋਰਟਲ ‘ਤੇ ਦਸਤਾਵੇਜ਼ ਅਪਲੋਡ ਕਰਕੇ ਆਪਣੀ ਰਜਿਸਟ੍ਰੇਸ਼ਨ ਦਾ ਨਵੀਨੀਕਰਨ ਕਰ ਸਕਦੇ ਹਨ। ਵਾਹਨ ਇੰਸਪੈਕਟਰ ਨੂੰ ਫਾਈਲ ਭੇਜਣ ਤੋਂ ਪਹਿਲਾਂ ਫੀਸ ਦਾ ਭੁਗਤਾਨ ਆਨਲਾਈਨ ਕਰਨਾ ਲਾਜ਼ਮੀ ਹੈ।

ਇਸ ਤੋਂ ਇਲਾਵਾ, ਬਿਨੈਕਾਰ ਨੂੰ ਨਿਰੀਖਣ ਲਈ ਆਪਣਾ ਵਾਹਨ ਇੰਸਪੈਕਟਰ ਕੋਲ ਲਿਆਉਣ ਦੀ ਲੋੜ ਹੋਵੇਗੀ। ਜੇਕਰ ਨਿਰੀਖਣ ਸੁਚਾਰੂ ਢੰਗ ਨਾਲ ਚੱਲਦਾ ਹੈ ਤਾਂ RTO ਦੀ ਪ੍ਰਵਾਨਗੀ ਆਪਣੇ ਆਪ ਮਿਲ ਜਾਵੇਗੀ। ਜ਼ਿਕਰਯੋਗ, ਰਜਿਸਟ੍ਰੇਸ਼ਨ ਸਰਟੀਫਿਕੇਟ ਲਈ ਨਵਿਆਉਣ ਦੀ ਫੀਸ ਵੱਖਰੀ ਹੈ।

 

Leave a Reply

Your email address will not be published. Required fields are marked *