“ਝਨਕ” ਅਦਾਕਾਰਾ ਡੌਲੀ ਸੋਹੀ ਦਾ ਸਰਵਾਈਕਲ ਕੈਂਸਰ ਕਾਰਨ 48 ਸਾਲ ਦੀ ਉਮਰ ‘ਚ ਹੋਇਆ ਦਿਹਾਂਤ

ਸ਼ੋਅ ‘ਝਨਕ’ ‘ਚ ਆਪਣੇ ਕਿਰਦਾਰ ਨਾਲ ਮਸ਼ਹੂਰ ਹੋਈ ਅਦਾਕਾਰਾ ਡੌਲੀ ਸੋਹੀ ਦਾ 48 ਸਾਲ ਦੀ ਉਮਰ ‘ਚ ਸਰਵਾਈਕਲ ਕੈਂਸਰ ਕਾਰਨ ਦਿਹਾਂਤ ਹੋ ਗਿਆ ਹੈ। ਅਫ਼ਸੋਸ ਦੀ ਗੱਲ ਹੈ ਕਿ ਉਸ ਦੀ ਭੈਣ ਅਮਨਦੀਪ ਸੋਹੀ ਦੀ ਵੀ ਬੀਤੀ ਰਾਤ ਪੀਲੀਆ ਦੇ ਇਲਾਜ ਦੌਰਾਨ ਮੌਤ ਹੋ ਗਈ ਸੀ। ਦੋਹਾਂ ਭੈਣਾਂ ਦੀ ਅਚਾਨਕ ਹੋਈ ਮੌਤ ਨੇ ਇੰਡਸਟਰੀ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

ਡੌਲੀ ਅਤੇ ਅਮਨਦੀਪ ਅਦਾਕਾਰੀ ਦੀ ਦੁਨੀਆ ਵਿੱਚ ਉੱਭਰਦੇ ਸਿਤਾਰੇ ਸਨ, ਅਤੇ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਦੇ ਜਾਣ ਨਾਲ ਸਦਮੇ ਵਿਚ ਹੈ। ਡੋਲੀ ਤੇ ਅਮਨਦੀਪ ਦੋਵਾਂ ਨੂੰ ਹੀ ਨਈ ਮੁੰਬਈ ਦੇ ਅਪੋਲੋ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ। ਕੱਲ੍ਹ ਅਮਨਦੀਪ ਦਾ ਦੇਹਾਂਤ ਹੋ ਗਿਆ ਤੇ ਹੁਣ ਡੋਲੀ ਦਾ, ਇਸ ਦੇ ਨਾਲ ਹੀ ਸਾਰੇ ਸਦਮੇ ਵਿਚ ਹਨ। ਅੰਤਿਮ ਸਸਕਾਰ ਅੱਜ ਦੁਪਹਿਰ ਕੀਤਾ ਜਾਵੇਗਾ।

ਇਸ ਤੋਂ ਇਲਾਵਾ ਡੌਲੀ ਆਪਣੇ ਕੈਂਸਰ ਕਾਰਨ ਸਾਹ ਲੈਣ ਵਿੱਚ ਮੁਸ਼ਕਲਾਂ ਨਾਲ ਜੂਝ ਰਹੀ ਸੀ, ਅਤੇ ਹਾਲਾਂਕਿ ਉਸਨੇ ਸ਼ੁਰੂਆਤ ਵਿੱਚ ਇਲਾਜ ਲਈ ਚੰਗਾ ਹੁੰਗਾਰਾ ਭਰਿਆ ਸੀ, ਪਰ ਕੀਮੋਥੈਰੇਪੀ ਤੋਂ ਬਾਅਦ ਉਹ ਸ਼ੂਟ ਨਹੀਂ ਕਰ ਸਕਦੀ ਸੀ। ਇਸ ਵਜ੍ਹਾ ਨਾਲ ਉਸ ਨੂੰ ਸ਼ੋਅ “ਝਣਕ” ਛੱਡਣਾ ਪਿਆ ਸੀ।ਡੋਲੀ ਦਾ ਵਿਆਹ NRI ਅਵਨੀਤ ਧਨੋਵਾ ਨਾਲ ਹੋਇਆ ਸੀ, ਪਰ ਹੁਣ ਡੌਲੀ ਦੇ ਪਰਿਵਾਰ ‘ਚ ਉਸ ਤੋਂ ਬਾਅਦ ਉਸਦੀ ਧੀ ਐਮਿਲੀ ਹੈ।

Leave a Reply

Your email address will not be published. Required fields are marked *