ਜਲੰਧਰ ਪੱਛਮੀ ਜ਼ਿਮਨੀ ਚੋਣ ਲਈ ਹੁਣ 16 ਉਮੀਦਵਾਰ ਮੈਦਾਨ ‘ਚ, 7 ਨਾਮਜ਼ਦਗੀਆਂ ਕੀਤੀਆਂ ਰੱਦ

ਜਲੰਧਰ ਪੱਛਮੀ ਜ਼ਿਮਨੀ ਚੋਣ ਲਈ 16 ਉਮੀਦਵਾਰਾਂ ਸਮੇਤ ਕੁੱਲ 23 ਉਮੀਦਵਾਰਾਂ ਨੇ ਸਹੀ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਪੜਤਾਲ ਦੌਰਾਨ 7 ਨਾਮਜ਼ਦਗੀਆਂ ਰੱਦ ਕਰ ਦਿੱਤੀਆਂ ਗਈਆਂ। ਇਸ ਦੇ ਨਾਲ ਹੀ, ਚੋਣ ਲਈ 12 ਕਵਰਿੰਗਜ਼ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ।

ਡਾ: ਹਿਮਾਂਸ਼ੂ ਅਗਰਵਾਲ, ਜੋ ਕਿ ਜ਼ਿਲ੍ਹਾ ਚੋਣ ਅਫ਼ਸਰ ਅਤੇ DC ਵਜੋਂ ਸੇਵਾਵਾਂ ਨਿਭਾਉਂਦੇ ਹਨ, ਉਨਾਂ ਨੇ ਐਲਾਨ ਕੀਤਾ ਕਿ 23 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ, ਜਿਨ੍ਹਾਂ ‘ਚੋਂ 7 ਨੂੰ ਪੜਤਾਲ ਦੌਰਾਨ ਰੱਦ ਕਰ ਦਿੱਤਾ ਗਿਆ 12 ਕਵਰਿੰਗਜ਼ ਉਮੀਦਵਾਰ ਸਨ, ਜਿਨ੍ਹਾਂ ਨੇ ਕੁੱਲ 35 ਨਾਮਜ਼ਦਗੀਆਂ ਕੀਤੀਆਂ।

ਉਨਾਂ ਨੇ ਪੁਸ਼ਟੀ ਕੀਤੀ ਕਿ ਕਈ ਆਜ਼ਾਦ ਉਮੀਦਵਾਰਾਂ ਦੇ ਨਾਲ-ਨਾਲ BJP, ਸ਼੍ਰੋਮਣੀ ਅਕਾਲੀ ਦਲ, ਬਸਪਾ, AAP ਅਤੇ ਕਾਂਗਰਸ ਦੇ ਉਮੀਦਵਾਰਾਂ ਦੀਆਂ ਸਹੀ ਨਾਮਜ਼ਦਗੀਆਂ ਸਵੀਕਾਰ ਕਰ ਲਈਆਂ ਗਈਆਂ ਹਨ। ਹਾਲਾਂਕਿ BJP ਦੇ ਅੰਜੂ ਅੰਗੁਰਲ, ਕਾਂਗਰਸ ਦੇ ਕਰਨ ਸੁਮਨ, AAP ਦੇ ਅਤੁਲ ਭਗਤ ਅਤੇ ਬਸਪਾ ਦੇ ਪਰਮਜੀਤ ਮੱਲ, ਇਨ੍ਹਾਂ ਕਵਰਿੰਗਜ਼ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ ਕਰ ਦਿੱਤੀਆਂ ਗਈਆਂ ਹਨ।

ਹੁਸ਼ਿਆਰਪੁਰ ਜ਼ਿਲ੍ਹੇ ਦੇ ਇਕਬਾਲ ਚੰਦ ਨੂੰ ਪ੍ਰਸਤਾਵਕ ਵਜੋਂ ਨਾਮਜ਼ਦ ਕੀਤਾ ਗਿਆ ਸੀ, ਪਰ ਉਸ ਕੋਲ ਲੋੜੀਂਦੇ 10 ਪ੍ਰਸਤਾਵਕ ਨਾ ਹੋਣ ਕਾਰਨ ਉਨ੍ਹਾਂ ਦੀ ਨਾਮਜ਼ਦਗੀ ਰੱਦ ਕਰ ਦਿੱਤੀ ਗਈ ਸੀ। ਬਲਵਿੰਦਰ ਕੁਮਾਰ ਅਤੇ ਹੋਰ ਉਮੀਦਵਾਰ ਜਿਨ੍ਹਾਂ ਨੂੰ ਉਨ੍ਹਾਂ ਦੇ ਪ੍ਰਸਤਾਵਕ ਮੰਨਿਆ ਜਾ ਰਿਹਾ ਸੀ, ਨੂੰ ਵੀ ਇਸ ਲਈ ਰੱਦ ਕਰ ਦਿੱਤਾ ਗਿਆ ਕਿਉਂਕਿ ਮਹਿੰਦਰ ਪਾਲ ਨੇ ਉਨ੍ਹਾਂ ਦੀਆਂ ਨਾਮਜ਼ਦਗੀਆਂ ‘ਤੇ ਦਸਤਖਤ ਨਹੀਂ ਕੀਤੇ ਸਨ।

 

Leave a Reply

Your email address will not be published. Required fields are marked *