ਗੁਰਜੀਤ ਸਿੰਘ ਔਜਲਾ ਨੇ ਦੁਰਗਾ ਅਸ਼ਟਮੀ ਮੌਕੇ ‘ਤੇ ਕੰਜਕਾਂ ਤੋਂ ਲਿਆ ਅਸ਼ੀਰਵਾਦ

ਕਾਂਗਰਸ ਦੇ ਲੋਕ ਸਭਾ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਅੱਜ ਦੁਰਗਾ ਅਸ਼ਟਮੀ ਮੌਕੇ ‘ਤੇ ਛੋਟੀ ਕੰਜਕਾਂ ਤੋਂ ਅਸ਼ੀਰਵਾਦ ਲਿਆ। ਉਨ੍ਹਾਂ ਨੇ ਆਪਣੇ ਕਾਫਲੇ ਨੂੰ ਰੋਕਿਆ ਅਤੇ ਕੰਜਕਾਂ ਦੇ ਪੈਰ ਛੂਹ ਲਏ। ਅੱਜ ਦੁਰਗਾ ਅਸ਼ਟਮੀ ਦੇ ਮੌਕੇ ‘ਤੇ ਜਿਵੇਂ ਹੀ ਗੁਰਜੀਤ ਸਿੰਘ ਔਜਲਾ ਆਪਣੇ ਸਮਰਥਕਾਂ ਨਾਲ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਏ ਤਾਂ ਉਨ੍ਹਾਂ ਨੂੰ ਛੋਟੀਆਂ-ਛੋਟੀਆਂ ਕੰਜਕਾਂ ਨਜ਼ਰ ਆਈਆਂ।

ਇਸ ਦੇ ਨਾਲ ਹੀ ਕੰਜਕਾਂ ਨੂੰ ਦੇਖ ਕੇ ਗੁਰਜੀਤ ਸਿੰਘ ਔਜਲਾ ਨੇ ਆਪਣੇ ਕਾਫਲੇ ਨੂੰ ਰੋਕ ਲਿਆ ਅਤੇ ਕਾਰ ਤੋਂ ਹੇਠਾਂ ਉਤਰ ਗਏ। ਫਿਰ ਗੁਰਜੀਤ ਸਿੰਘ ਔਜਲਾ ਨੇ ਕੰਜਕਾਂ ਦੇ ਚਰਨਾਂ ‘ਚ ਮੱਥਾ ਟੇਕਿਆ ਅਤੇ ਅਸ਼ੀਰਵਾਦ ਲਿਆ ਅਤੇ ਉਨ੍ਹਾਂ ਨੂੰ ਦਕਸ਼ੀਨਾ ਵੀ ਦਿੱਤੀ। ਇਸ ਤੋਂ ਇਲਾਵਾ ਕੰਜਕਾਂ ਨੇ ਵੀ ਉਸਨੂੰ ਭਰਪੂਰ ਅਸੀਸਾਂ ਦਿੱਤੀਆਂ।

 

Leave a Reply

Your email address will not be published. Required fields are marked *