ਦਵਿੰਦਰ ਬੰਬੀਹਾ ਗੈਂਗ ਨਾਲ ਜੁੜੇ ਅੰਮ੍ਰਿਤਪਾਲ ਸਿੰਘ ਉਰਫ ਨੰਨੂ ਨਾਮਕ ਗੈਂਗਸਟਰ ਨੂੰ ਪੰਜਾਬ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਨੇ ਮੋਹਾਲੀ ਦੇ ਪਿੰਡ ਬਲੌਂਗੀ ਤੋਂ ਕਟਾਣੀ ਪ੍ਰੀਮੀਅਮ ਢਾਬੇ ‘ਤੇ ਗੋਲੀ ਚਲਾਉਣ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਹੈ। ਗੋਲੀਬਾਰੀ ਦਾ ਨਿਸ਼ਾਨਾ ਪੰਜਾਬੀ ਗਾਇਕ ਬੰਟੀ ਬੈਂਸ ਸੀ, ਜੋ ਘਟਨਾ ਤੋਂ ਪਹਿਲਾਂ ਹੀ ਘਰ ਛੱਡ ਕੇ ਚਲਾ ਗਿਆ ਸੀ।
ਇਸ ਗਰੋਹ ਨੇ ਬੈਂਸ ਤੋਂ 1 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ, ਗਾਇਕ ਬੰਟੀ ਬੈਂਸ ਸਿੱਧੂ ਮੂਸੇਵਾਲਾ ਦੇ ਮੈਨੇਜਰ ਰਹੇ ਹਨ। ਜ਼ਿਕਰਯੋਗ, ਫੜੇ ਗਏ ਗਿਰੋਹ ਦੇ ਮੈਂਬਰ ਨੇ ਮੰਨਿਆ ਕਿ ਉਹ ਲੱਕੀ ਪਟਿਆਲ ਜੋ ਕਿ ਇਸ ਸਮੇਂ ਵਿਦੇਸ਼ ਵਿੱਚ ਹੈ, ਉਸ ਦੇ ਇਸ਼ਾਰੇ ‘ਤੇ ਗੋਲੀਆਂ ਚਲਾਈਆਂ ਸਨ।
ਇਸ ਤੋਂ ਇਲਾਵਾ ਇੱਕ ਹੋਰ ਮੁਲਜ਼ਮ ਫਿਰੋਜ਼ ਨੂੰ ਹਰਿਆਣਾ ਪੁਲਿਸ ਨੇ ਹਾਲ ਹੀ ਵਿੱਚ ਇੱਕ ਐਨਕਾਊਂਟਰ ਵਿੱਚ ਗ੍ਰਿਫ਼ਤਾਰ ਕੀਤਾ ਸੀ। ਇਹ ਖੁਲਾਸਾ ਹੋਇਆ ਕਿ ਇਸ ਗਰੋਹ ਨੂੰ ਲੱਕੀ ਪਟਿਆਲ ਵੱਲੋਂ ਪੈਸੇ ਅਤੇ ਹਥਿਆਰ ਮੁਹੱਈਆ ਕਰਵਾਏ ਜਾਂਦੇ ਸਨ। ਇਸ ਦੇ ਨਾਲ ਹੀ ਦੋ ਹੋਰ ਮੁਲਜ਼ਮ ਰਾਣਾ ਅਤੇ ਅਰਸ਼ਜੋਤ ਅਜੇ ਫਰਾਰ ਹਨ।