ਗਾਇਕਾ Afsana Khan ਨੂੰ Kapil Sharma ਤੇ Ginni ਨੇ ਦਿੱਤੀ ਖੂਬਸੂਰਤ ਜਿਊਲਰੀ

ਗਾਇਕਾ Afsana Khan ਨੇ ਹਾਲ ਹੀ ਵਿੱਚ ਕੁਝ ਫੋਟੋਆਂ ਪੋਸਟ ਕੀਤੀਆਂ ਹਨ, ਜਿਸ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਉਸਨੇ ਜੋ ਸ਼ਾਨਦਾਰ ਗਹਿਣੇ ਪਹਿਨੇ ਹਨ, ਉਹ ਕਪਿਲ ਸ਼ਰਮਾ ਅਤੇ ਗਿੰਨੀ ਚਤਰਥ ਦਾ ਤੋਹਫਾ ਸੀ।

Social Media ‘ਤੇ ਉਸ ਦੀਆਂ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ, ਜਿਸ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਦੀ ਤਾਰੀਫ ਕੀਤੀ ਹੈ।

ਇਸ ਦੇ ਨਾਲ ਹੀ ਗਾਇਕਾ Afsana Khan ਨੇ ਪੀਲੇ ਰੰਗ ਦਾ ਸੂਟ ਪਾਇਆ ਹੋਇਆ ਸੀ, ਜਿਸ ‘ਚ ਉਹ ਆਪਣੇ ਵਾਲਾਂ ‘ਤੇ ਪਾਈ ਹੋਈ ਜਿਊਲਰੀ, ਨੈਕਲੈੱਸ ਅਤੇ ਟੌਪਸ ਨੂੰ ਫਲਾਂਟ ਕਰਦੀ ਹੋਈ ਦਿਖਾਈ ਦੇ ਰਹੀ ਹੈ।

ਜ਼ਿਕਰਯੋਗ Afsana Khan ਕਪਿਲ ਸ਼ਰਮਾ ਨੂੰ ਭਰਾ ਮੰਨਦੀ ਹੈ ਅਤੇ ਅਕਸਰ ਉਨ੍ਹਾਂ ਦੇ ਘਰ ਜਾਂਦੀ ਰਹਿੰਦੀ ਹੈ।

ਇਸ ਤੋਂ ਇਲਾਵਾ ਗਾਇਕ Afsana Khan ਦੇ ਕੈਰੀਅਰ ਦੀ ਗੱਲ ਕਰੀਏ ਤਾਂ ਉਹ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ਵਿੱਚ ਸਰਗਰਮ ਹੈ।

Afsana Khan ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੀ ਹੈ। ਉਸਨੇ ‘ਯਾਰ ਮੇਰਾ ਤਿੱਤਲੀਆਂ ਵਰਗਾ’, ‘ਧੱਕਾ’, ‘ਮੁੰਡੇ ਚੰਡੀਗੜ੍ਹ ਸ਼ਹਿਰ ਦੇ ਵਰਗੇ ਕਈ ਹਿੱਟ ਗੀਤ ਦਿੱਤੇ ਹਨ।

 

Leave a Reply

Your email address will not be published. Required fields are marked *