ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ BJP ਦੀ ਸੰਸਦ ਮੈਂਬਰ ਬਣੀ ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਦੀ ਮਾਂ ਨੇ ਪਹਿਲੀ ਵਾਰ ਆਪਣੀ ਧੀ ਦੇ ਕਥਿਤ ਤੌਰ ‘ਤੇ ਕੰਗਨਾ ਰਣੌਤ ਨੂੰ ਥੱਪੜ ਮਾਰਨ ਬਾਰੇ ਗੱਲ ਕੀਤੀ ਹੈ। ਇਸ ਦੇ ਨਾਲ ਹੀ ਉਸ ਦਾ ਮੰਨਣਾ ਹੈ ਕਿ ਕੰਗਨਾ ਨੇ ਮੇਰੀ ਧੀ ਨੂੰ ਅਪਮਾਨਜਨਕ ਭਾਸ਼ਾ ਨਾਲ ਭੜਕਾਇਆ ਹੋਵੇਗਾ।
ਕੁਲਵਿੰਦਰ ਦੀ ਮਾਤਾ ਵੀਰ ਕੌਰ ਨੇ ਵੀ ਪਿਛਲੇ ਦਿਨੀਂ ਕੰਗਨਾ ਵੱਲੋਂ ਝੂਠੇ ਬਿਆਨ ਦੇਣ ਦੀ ਆਲੋਚਨਾ ਕੀਤੀ ਅਤੇ ਕਿਸਾਨਾਂ ਦੇ ਧਰਨੇ ਦੀ ਹਮਾਇਤ ਦਾ ਪ੍ਰਗਟਾਵਾ ਕੀਤਾ। ਜ਼ਿਕਰਯੋਗ ਉਹ ਕਿਸਾਨ ਮੋਰਚੇ ਵਿੱਚ ਸ਼ਾਮਲ ਹੋਈ ਹੈ। ਕੁਲਵਿੰਦਰ ਦੇ ਪਿਤਾ ਜੋ ਕਿ ਬਿਮਾਰ ਹਨ, ਉਨਾਂ ਨੂੰ ਘਟਨਾ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ। ਕੁਲਵਿੰਦਰ ਦੇ ਭਰਾ ਨੂੰ ਸਬੂਤ ਪੇਸ਼ ਕਰਨ ਅਤੇ ਨਿਰਪੱਖ ਜਾਂਚ ਕਰਵਾਉਣ ਲਈ ਵੀ ਕਿਹਾ ਹੈ।
ਕਿਸਾਨ ਜਥੇਬੰਦੀਆਂ ਨੇ 9 ਜੂਨ ਨੂੰ ਮੁਹਾਲੀ ਦੇ ਗੁਰਦੁਆਰਾ ਸ੍ਰੀ ਅੰਬ ਸਾਹਿਬ ਵਿਖੇ ਇਨਸਾਫ਼ ਮੋਰਚੇ ਦੇ ਹਿੱਸੇ ਵਜੋਂ SSP ਮੁਹਾਲੀ ਦੇ ਦਫ਼ਤਰ ਤੱਕ ਪੈਦਲ ਮਾਰਚ ਕਰਨ ਦਾ ਐਲਾਨ ਕੀਤਾ। ਜਿੱਥੇ ਉਹ ਕੰਗਣਾ ਰਣੌਤ-ਕੁਲਵਿੰਦਰ ਕੌਰ ਵਿਚਾਲੇ ਹੋਏ ਸੰਘਰਸ਼ ਸਬੰਧੀ SSP ਨੂੰ ਮੰਗ ਪੱਤਰ ਸੌਂਪਣਗੇ। ਲੋਕਾਂ ਦੇ ਇੱਕ ਸਮੂਹ ਨੇ DGP ਗੌਰਵ ਯਾਦਵ ਨਾਲ ਮੁਲਾਕਾਤ ਕਰਕੇ ਮਾਮਲੇ ਦੀ ਨਿਰਪੱਖ ਜਾਂਚ ਦੀ ਬੇਨਤੀ ਕੀਤੀ।