ਬੀਤੀ ਰਾਤ ਦਿੱਲੀ ਦੇ ਸਾਬਕਾ CM ਅਤੇ ਆਮ ਆਦਮੀ ਪਾਰਟੀ (AAP) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ‘ਤੇ ਉਸ ਸਮੇਂ ਹਮਲਾ ਕੀਤਾ ਗਿਆ ਜਦੋਂ ਉਹ ਸੈਰ ਕਰ ਰਹੇ ਸਨ। ਇਸ ਘਟਨਾ ਤੋਂ ਬਾਅਦ ‘AAP’ ਆਗੂਆਂ ਨੇ BJP ਦੇ ਗੁੰਡਿਆਂ ‘ਤੇ ਦਿੱਲੀ ਦੇ ਵਿਕਾਸਪੁਰੀ ‘ਚ ਮਾਰਚ ਦੌਰਾਨ ਉਨ੍ਹਾਂ ‘ਤੇ ਹਮਲਾ ਕਰਨ ਦਾ ਦੋਸ਼ ਲਗਾਇਆ।
ਇਸ ਦੇ ਨਾਲ ਹੀ ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ BJP ਦੇ ਗੁੰਡਿਆਂ ਨੇ ਅਰਵਿੰਦ ਕੇਜਰੀਵਾਲ ਨੂੰ ਵੀ ਨਿਸ਼ਾਨਾ ਬਣਾਇਆ। ਪੁਲਿਸ ਨੇ ਵੀ BJP ਦੇ ਗੁੰਡਿਆਂ ਨੂੰ ਨਹੀਂ ਰੋਕਿਆ। ਪੰਜਾਬ ਦੇ CM ਭਗਵੰਤ ਮਾਨ ਨੇ BJP ‘ਤੇ ਦੋਸ਼ ਲਾਇਆ ਕਿ ਉਹ ਆਪਣੇ ਅਧਿਕਾਰੀਆਂ ਰਾਹੀਂ ਅਰਵਿੰਦ ਕੇਜਰੀਵਾਲ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਜ਼ਿਕਰਯੋਗ, ਉਨ੍ਹਾਂ ਕਿਹਾ ਕਿ BJP ਕੇਜਰੀਵਾਲ ਨੂੰ ਜਨਤਾ ਤੋਂ ਮਿਲੇ ਸਮਰਥਨ ਨੂੰ ਬਰਦਾਸ਼ਤ ਨਹੀਂ ਕਰ ਸਕਦੀ। ਮਾਨ ਨੇ ਦਾਅਵਾ ਕੀਤਾ ਕਿ ਜੇਲ ‘ਚ ਰਹਿੰਦਿਆਂ ਕੇਜਰੀਵਾਲ ਦੀ ਜਾਨ ‘ਤੇ ਪਹਿਲਾਂ ਵੀ ਕੋਸ਼ਿਸ਼ਾਂ ਹੋਈਆਂ ਸਨ ਅਤੇ ਹੁਣ BJP ਹੋਰ ਤਰ੍ਹਾਂ ਦੇ ਹਮਲੇ ਕਰ ਰਹੀ ਹੈ।
ਇਸ ਤੋਂ ਇਲਾਵਾ CM ਭਗਵੰਤ ਮਾਨ ਨੇ ਕਿਹਾ ਕਿ BJP ਕਦੇ ਵੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਲੋਕਪ੍ਰਿਅਤਾ ਨੂੰ ਘੱਟ ਨਹੀਂ ਕਰ ਸਕੇਗੀ ਅਤੇ ਨਾ ਹੀ ਉਨ੍ਹਾਂ ਨੂੰ ਹਰਾਉਣ ਦੇ ਯੋਗ ਹੋਵੇਗੀ ਕਿਉਂਕਿ ਜਨਤਾ ਕੇਜਰੀਵਾਲ ਦਾ ਸਮਰਥਨ ਕਰਦੀ ਹੈ।