ਅਭਿਨੇਤਰੀ ਅਤੇ ਸੰਸਦ ਮੈਂਬਰ ਕੰਗਣਾ ਰਣੌਤ ਨੂੰ ਚੰਡੀਗੜ੍ਹ ਏਅਰਪੋਰਟ ‘ਤੇ ਕੁਲਵਿੰਦਰ ਕੌਰ ਨਾਮ ਦੀ ਮਹਿਲਾ CISF ਜਵਾਨ ਦੁਆਰਾ ਥੱਪੜ ਮਾਰਿਆ ਗਿਆ, ਜਿਸ ਨਾਲ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆਈਆਂ। ਜ਼ਿਕਰਯੋਗ, ਸੋਨੀਆ ਮਾਨ ਵੀ ਕੁਲਵਿੰਦਰ ਕੌਰ ਦੀ ਹਮਾਇਤ ਵਿੱਚ ਸਾਹਮਣੇ ਆਈ ਹੈ।
ਸੋਨੀਆ ਮਾਨ ਨੇ ਕਿਹਾ ਹੈ ਕਿ ਕੰਗਣਾ ਨੇ ਕਿਸਾਨ ਅੰਦੋਲਨ ‘ਚ ਵੀ ਸਾਨੂੰ 100-100 ਰੁਪਏ ਲੈਣ ਵਾਲੀਆਂ ਬੀਬੀਆਂ ਦੱਸਿਆ ਸੀ। ਸਾਡੇ ਬਜ਼ੁਰਗਾਂ ਨੂੰ ਗਲਤ ਕਿਹਾ ਸੀ। ਕੋਈ ਵੀ ਆਪਣੇ ਬਜ਼ੁਰਗਾਂ ਬਾਰੇ ਗਲਤ ਸ਼ਬਦਾਵਲੀ ਨਹੀਂ ਸੁਣ ਸਕਦਾ ਤੇ ਮੈਂ ਕੁਲਵਿੰਦਰ ਕੌਰ ਦੀ ਜਗ੍ਹਾ ਹੁੰਦੀ ਤਾਂ ਮੈਂ ਵੀ ਉਸ ਦੇ ਥੱਪੜ ਹੀ ਮਾਰਨਾ ਸੀ।
ਸੋਨੀਆ ਮਾਨ ਨੇ ਸੁਝਾਅ ਦਿੱਤਾ ਕਿ ਕਿਸਾਨ ਜਥੇਬੰਦੀਆਂ ਨੂੰ ਇਕਜੁੱਟ ਹੋ ਕੇ ਕੁਲਵਿੰਦਰ ਕੌਰ ਦੀ ਹਮਾਇਤ ਕਰਨੀ ਚਾਹੀਦੀ ਹੈ ਅਤੇ ਕੰਗਣਾ ਵਿਰੁੱਧ ਮਾਣਹਾਨੀ ਲਈ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕੰਗਣਾ ਦਾ ਡੋਪ ਟੈਸਟ ਕਰਵਾਉਣ ਲਈ ਕਿਹਾ। ਰਾਸ਼ਟਰੀ ਮਹਿਲਾ ਕਮਿਸ਼ਨ ਨੇ ਇਸ ਸਥਿਤੀ ‘ਤੇ ਹੈਰਾਨੀ ਪ੍ਰਗਟ ਕੀਤੀ ਅਤੇ ਸੁਰੱਖਿਆ ‘ਚ ਕਮੀਆਂ ਲਈ ਜ਼ਿੰਮੇਵਾਰ ਲੋਕਾਂ ਦੀ ਆਲੋਚਨਾ ਕੀਤੀ।