ਕਾਂਗਰਸ ਦੇ ਸੀਨੀਅਰ ਨੇਤਾ ਰਣਦੀਪ ਸਿੰਘ ਸੁਰਜੇਵਾਲਾ ਨੇ BJP ਨੇਤਾ ਹੇਮਾ ਮਾਲਿਨੀ ਬਾਰੇ ਟਿੱਪਣੀ ਕਰਕੇ ਵਿਵਾਦ ਪੈਦਾ ਕਰ ਦਿੱਤਾ ਹੈ। ਸੰਸਦ ਮੈਂਬਰ ਬਾਰੇ ਵਿਵਾਦਤ ਬਿਆਨ ਦੇਣ ਵਾਲੇ ਸੁਰਜੇਵਾਲਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋਇਆ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ BJP ਆਗੂਆਂ ਨੇ ਕਾਂਗਰਸ ਦੀ ਆਲੋਚਨਾ ਕੀਤੀ। ਦਰਅਸਲ, ਕਾਂਗਰਸ ਨੇਤਾ ਸੁਰਜੇਵਾਲਾ 1 ਅਪ੍ਰੈਲ ਨੂੰ ਹਰਿਆਣਾ ਦੇ ਕੁਰੂਕਸ਼ੇਤਰ ਲੋਕ ਸਭਾ ਹਲਕੇ ਦੇ ਕੈਥਲ ‘ਚ ਸਥਿਤ ਇਕ ਪਿੰਡ ‘ਚ INDIA ਗਠਜੋੜ ਦੇ ਉਮੀਦਵਾਰ ਸੁਸ਼ੀਲ ਗੁਪਤਾ ਦੇ ਸਮਰਥਨ ‘ਚ ਇਕ ਜਨ ਸਭਾ ਨੂੰ ਸੰਬੋਧਨ ਕਰ ਰਹੇ ਸਨ।
ਇਸ ਦੌਰਾਨ ਭਾਜਪਾ ਆਗੂ ਅਤੇ ਮਥੁਰਾ ਦੀ ਸੰਸਦ ਮੈਂਬਰ ਹੇਮਾ ਮਾਲਿਨੀ ਨੂੰ ਲੈ ਕੇ ਵਿਵਾਦਤ ਬਿਆਨ ਦਿੰਦੇ ਹੋਏ ਕਿਹਾ ਕਿ ਉਹ ਸਿਰਫ ਇਕ ਫਿਲਮ ਸਟਾਰ ਨਹੀਂ ਹੈ, ਸਗੋਂ ਸੰਸਦ ਮੈਂਬਰ ਵੀ ਹੈ। ਸੁਰਜੇਵਾਲਾ ਨੇ ਜਨਤਾ ਦੀ ਸੇਵਾ ਕਰਨ ਲਈ ਆਪਣੇ ਅਤੇ ਗੁਪਤਾ ਜੀ ਵਰਗੇ ਹੋਰ ਵਿਅਕਤੀਆਂ ਨੂੰ ਵਿਧਾਇਕ ਅਤੇ ਸੰਸਦ ਮੈਂਬਰ ਚੁਣੇ ਜਾਣ ਦੀ ਲੋੜ ‘ਤੇ ਜ਼ੋਰ ਦਿੱਤਾ। ਇਸਦੇ ਨਾਲ ਹੀ ਕਾਂਗਰਸ ਨੇਤਾ ਅਤੇ ਅਭਿਨੇਤਰੀ ਕੰਗਨਾ ਰਣੌਤ ਨੇ ਇਸ ਵੀਡੀਓ ਦੇ ਜਵਾਬ ‘ਚ ਰਣਦੀਪ ਸੁਰਜੇਵਾਲਾ ਦੀ ਆਲੋਚਨਾ ਕੀਤੀ।
ਜ਼ਿਕਰਯੋਗ, ਕੰਗਨਾ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, ਪਿਆਰ ਦੀ ਦੁਕਾਨ ਖੋਲ੍ਹਣ ਦੀ ਗੱਲ ਚੱਲ ਰਹੀ ਸੀ ਪਰ ਕਾਂਗਰਸ ਨੇ ਨਫ਼ਰਤ ਦੀ ਦੁਕਾਨ ਖੋਲ੍ਹ ਦਿੱਤੀ ਹੈ। ਔਰਤਾਂ ਪ੍ਰਤੀ ਘਟੀਆ ਸੋਚ ਰੱਖਣ ਵਾਲੇ ਕਾਂਗਰਸੀ ਆਗੂ ਅਟੱਲ ਹਾਰ ਦੀ ਨਿਰਾਸ਼ਾ ‘ਚ ਦਿਨੋ-ਦਿਨ ਆਪਣਾ ਚਰਿੱਤਰ ਵਿਗੜਦੇ ਜਾ ਰਹੇ ਹਨ। ਇਸ ਤੋਂ ਇਲਾਵਾ IT ਸੈੱਲ ਦੇ ਮੁੱਖੀ ਅਮਿਤ ਮਾਲਵੀਆ ਨੇ ਸੋਸ਼ਲ ਮੀਡੀਆ ‘ਤੇ ਸੁਰਜੇਵਾਲਾ ਦੀ ਹੇਮਾ ਮਾਲਿਨੀ ਅਤੇ ਔਰਤਾਂ ਦੋਵਾਂ ਦਾ ਆਮ ਤੌਰ ‘ਤੇ ਨਿਰਾਦਰ ਕਰਨ ਲਈ ਆਲੋਚਨਾ ਕੀਤੀ।