ਹੁਸ਼ਿਆਰਪੁਰ ਦੇ ਸੀਨੀਅਰ ਵਕੀਲ ਅਤੇ ਉੱਘੇ ਸਮਾਜ ਸੇਵੀ ਇੰਦਰਪਾਲ ਸਿੰਘ ਧੰਨਾ ਨੂੰ ਪੰਜਾਬ ਸਰਕਾਰ ਨੇ ਮੁੱਖ ਸੂਚਨਾ ਕਮਿਸ਼ਨਰ ਨਿਯੁਕਤ ਕੀਤਾ ਹੈ। ਇਸ ਤੋਂ ਪਹਿਲਾਂ ਉਹ ਸੀਨੀਅਰ ਐਡੀਸ਼ਨਲ ਐਡਵੋਕੇਟ ਜਨਰਲ ਪੰਜਾਬ ਵਜੋਂ ਨਿਯੁਕਤ ਸੀ। ਜ਼ਿਕਰਯੋਗ ਹੈ ਕਿ ਇੰਦਰਪਾਲ ਸਿੰਘ ਧੰਨਾ ਫੌਜਦਾਰੀ ਦੇ ਨਾਮਵਰ ਵਕੀਲ ਹਨ।
ਇਸ ਤੋਂ ਇਲਾਵਾ ਇੰਦਰਪਾਲ ਸਿੰਘ ਧੰਨਾ ਦੇ ਦਾਦਾ ਜੀ ਸਰਦਾਰ ਹਰਬਖਸ਼ ਸਿੰਘ ਵੀ ਬੈਰੀਸੱਟਰ ਅਤੇ ਪੰਜਾਬ ਦੇ ਵਿੱਚ ਡਿਪਟੀ ਸਪੀਕਰ ਵੀ ਸਨ ਤੇ ਪੜ-ਦਾਦਾ ਗੁਲਾਬ ਸਿੰਘ ਵੀ ਸੈਸ਼ਨ ਜੱਜ ਸਨ। ਉਹਨਾਂ ਦੇ ਪਰਿਵਾਰ ਦੇ ਵਿੱਚ ਦੋਵੇਂ ਲੜਕੀਆਂ ਵਕੀਲ ਹਨ ਅਤੇ ਬੇਟਾ ਚੰਡੀਗੜ੍ਹ ਵਿਖੇ ਵਕਾਲਤ ਦੀ ਪੜ੍ਹਾਈ ਕਰ ਰਿਹਾ ਹੈ।
ਇਸ ਤਰ੍ਹਾਂ ਜ਼ਿਲ੍ਹਾ ਹੁਸ਼ਿਆਰਪੁਰ ਦਾ ਨਾਮ ਅਤੇ ਕੱਦ ਉੱਚਾ ਹੋਇਆ ਹੈ। ਐਡਵੋਕੇਟ ਇੰਦਰਪਾਲ ਸਿੰਘ ਧੰਨਾ ਪਹਿਲਾਂ ਸੀਨੀਅਰ ਐਡੀਸ਼ਨਲ ਐਡਵੋਕੇਟ ਜਨਰਲ ਸਨ ਜਿਹਨਾਂ ਤੋਂ ਅਸਤੀਫਾ ਲੈ ਲਿਆ ਗਿਆ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਦੀ ਨਿਯੁਕਤੀ ਦੀ ਫਾਈਲ ਕਲੀਅਰ ਕਰ ਦਿੱਤੀ ਹੈ ਪਰ ਰਸਮੀ ਹੁਕਮ ਹਾਲੇ ਜਾਰੀ ਨਹੀਂ ਹੋਏ। ਇਸ ਸਬੰਧੀ ਜਾਣਕਾਰੀ CM ਮਾਨ ਦੇ ਸਲਾਹਕਾਰ ਬਲਤੇਜ ਪੰਨੂ ਨੇ ਦਿੱਤੀ ਹੈ।