ਅੱਜ ਪੰਜਾਬ ‘ਚ 83,000 ਚੁਣੇ ਗਏ ਪੰਚ ਆਪਣੇ ਅਹੁਦੇ ਦੀ ਸਹੁੰ ਚੁੱਕਣਗੇ। 19 ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਪੱਧਰੀ ਸਮਾਗਮ ਹੋਵੇਗਾ, ਜਦਕਿ 4 ਜ਼ਿਲ੍ਹਿਆਂ ਦੇ ਪੰਚਾਂ ਨੂੰ ਬਾਅਦ ਵਿੱਚ ਜ਼ਿਮਨੀ ਚੋਣਾਂ ਕਾਰਨ ਸਹੁੰ ਚੁਕਾਈ ਜਾਵੇਗੀ। ਇਸ ਸਮਾਗਮ ਵਿੱਚ ਪੰਜਾਬ ਦੇ CM ਭਗਵੰਤ ਮਾਨ ਅਤੇ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਸਮੇਤ 16 ਮੰਤਰੀ ਸ਼ਾਮਲ ਹੋਣਗੇ।
ਜ਼ਿਕਰਯੋਗ ਹੁਸ਼ਿਆਰਪੁਰ, ਡੇਰਾ ਬਾਬਾ ਨਾਨਕ, ਬਰਨਾਲਾ ਅਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਣ ਵਾਲੇ ਸਮਾਗਮ ਲਈ ਸਾਰੇ ਪ੍ਰਬੰਧ ਮੁਕੰਮਲ ਹਨ। CM ਭਗਵੰਤ ਇਸ ਮੌਕੇ ਸੰਗਰੂਰ ਰਹਿਣਗੇ, ਜਿੱਥੇ ਉਹ ਦੁਪਹਿਰ 12 ਵਜੇ ਲੱਡਾ ਕੋਠੀ ਵਿਖੇ ਪੰਚਾਂ ਨੂੰ ਅਹੁਦੇ ਦੀ ਸਹੁੰ ਚੁਕਾਉਣਗੇ।ਫਰੀਦਕੋਟ ‘ਚ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ ਵੱਲੋਂ ਸਹੁੰ ਚੁਕਾਈ ਜਾਵੇਗੀ, ਜਦਕਿ SBS ਨਗਰ ਵਿੱਚ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋਡੀ ਸਹੁੰ ਚੁੱਕਣਗੇ।
ਇਸ ਤੋਂ ਇਲਾਵਾ ਵੱਖ-ਵੱਖ ਜ਼ਿਲਿਆਂ ‘ਚ ਕੈਬਨਿਟ ਮੰਤਰੀ ਮੌਜੂਦ ਰਹਿਣਗੇ। ਅਮਨ ਅਰੋੜਾ ਮੋਗਾ, ਹਰਪਾਲ ਸਿੰਘ ਚੀਮਾ ਬਠਿੰਡਾ ਅਤੇ ਮਾਨਸਾ, ਕੁਲਦੀਪ ਸਿੰਘ ਧਾਲੀਵਾਲ ਨੂੰ ਅੰਮ੍ਰਿਤਸਰ, ਡਾ: ਬਲਜੀਤ ਕੌਰ ਫਾਜ਼ਿਲਕਾ, ਡਾ: ਬਲਬੀਰ ਸਿੰਘ ਪਟਿਆਲਾ, ਲਾਲਜੀਤ ਸਿੰਘ ਭੁੱਲਰ ਤਰਨਤਾਰਨ ਦੀ ਨੁਮਾਇੰਦਗੀ ਕਰਨਗੇ। ਲਾਲਚੰਦ ਪਠਾਨਕੋਟ ਅਤੇ ਹਰਜੋਤ ਸਿੰਘ ਬੈਂਸ ਰੂਪਨਗਰ ਨੂੰ ਕਵਰ ਕਰਨਗੇ।