ਅੰਮ੍ਰਿਤਸਰ ਦੀ ਕੇਂਦਰੀ ਜੇਲ ਦੇ ਵਿੱਚ 18 ਮੋਬਾਈਲ ਫੋਨ ਬਰਾਮਦ ਹੋਏ ਹਨ। ਇਸ ਦੌਰਾਨ ਜੇਲ ਦੇ ਅੰਦਰ ਇੱਕ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਗਿਆ ਜਿਸ ਦੇ ਚਲਦੇ ਕੈਦੀਆਂ ਦੀ ਚੈਕਿੰਗ ਦੇ ਦੌਰਾਨ ਮੋਬਾਇਲ ਫੋਨ ਬਰਾਮਦ ਹੋਏ ਹਨ, ਜਿਸ ਦੇ ਵਿੱਚ 20 ਹਵਾਲਾਤੀ ਤੇ ਇੱਕ ਕੈਦੀ ਦੇ ਉੱਤੇ ਮਾਮਲਾ ਵੀ ਦਰਜ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਚੈਕਿੰਗ ‘ਚ 12 ਫੋਨ ਕੀਪੈਡ ਫੋਨ ਤੇ 3 ਐਡਰੋਇਡ ਫੋਨ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ 12 ਮੋਬਾਈਲ ਸਿਮ ਅਤੇ ਬੀੜੀ ਦੇ ਬੰਡਲ ਦੇ ਨਾਲ-ਨਾਲ ਤੰਬਾਕੂ ਦੀ ਪੁੜੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਦੇ ਕੇਂਦਰੀ ਜੇਲ ਦੇ ਵਿੱਚ ਚਾਹੇ ਸੈਂਸਰ ਲੱਗ ਚੁੱਕੇ ਹਨ ਪਰ ਫਿਰ ਵੀ ਜੇਲ ਦੇ ਅੰਦਰ ਮੋਬਾਇਲ ਫੋਨ ਚਲਦੇ ਨਜ਼ਰ ਆ ਰਹੇ ਹਨ।
ਇੱਕ ਪਾਸੇ ਜਿੱਥੇ ਵੱਡੀ ਕਾਮਯਾਬੀ ਮਿਲੀ ਹੈ ਉਥੇ ਹੀ ਦੂਜੇ ਪਾਸੇ ਸੁਰੱਖਿਆ ਤੰਤਰ ਤੇ ਵੀ ਸਵਾਲ ਖੜੇ ਹੋ ਗਏ ਹਨ। ਫਿਲਹਾਲ ਜਾਂਚ ਜਾਰੀ ਹੈ ਕਿ ਕਿਹੜੇ-ਕਿਹੜੇ ਲੋਕਾਂ ਨੂੰ ਉਥੋਂ ਫੋਨ ਕੀਤੇ ਗਏ ਹਨ। ਇਸ ਦੇ ਨਾਲ ਹੀ ਅੰਮ੍ਰਿਤਸਰ ਦੇ ਥਾਨਾ ਇਸਲਾਮਾਬਾਦ ਵਿੱਖੇ ਪਰਚਾ ਦਰਜ ਕਰ ਦਿੱਤਾ ਗਿਆ ਹੈ।