ਅਪ੍ਰੈਲ ਤੋਂ ਲੋਕ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ, ਅੰਮ੍ਰਿਤਸਰ ਤੋਂ ਦੇਹਰਾਦੂਨ ਲਈ ਸਿੱਧੀ ਉਡਾਣ ਲੈ ਸਕਣਗੇ। ਅਲਾਇੰਸ ਏਅਰ ਕੰਪਨੀ ਇਨ੍ਹਾਂ ਉਡਾਣਾਂ ਦਾ ਸੰਚਾਲਨ ਕਰੇਗੀ। ਪਾਇਲਟ ਦੋ ਦਿਨ ਪਹਿਲਾਂ ਹੀ ਉੱਥੇ ਉਡਾਣ ਭਰ ਕੇ ਰੂਟ ਚੈੱਕ ਕਰ ਚੁੱਕੇ ਹਨ। ਦੇਹਰਾਦੂਨ ਅਤੇ ਮਨਸੂਰੀ ਜਾਣ ਵਾਲੇ ਸੈਲਾਨੀਆਂ ਲਈ ਇਹ ਨਵੀਂ ਉਡਾਣ ਅਸਲ ਵਿੱਚ ਮਦਦਗਾਰ ਹੋਵੇਗੀ।
ਇਸ ਤੋਂ ਇਲਾਵਾ ਏਅਰਲਾਈਨ ਇਸ ਉਡਾਣ ਨੂੰ ਦਿਨ ਵਿੱਚ ਦੋ ਵਾਰ ਚਲਾਏਗੀ, ਪਰ ਉਨ੍ਹਾਂ ਨੇ ਅਜੇ ਇਹ ਨਹੀਂ ਦੱਸਿਆ ਕਿ ਇਹ ਕਦੋਂ ਸ਼ੁਰੂ ਹੋਵੇਗੀ। ਜ਼ਿਕਰਯੋਗ, ਏਅਰਲਾਈਨ ਵੱਲੋਂ ਇਹ ਉਡਾਣ ਅਪ੍ਰੈਲ ਮਹੀਨੇ ਵਿੱਚ ਹੀ ਸ਼ੁਰੂ ਕੀਤੀ ਜਾਣੀ ਹੈ।