ਅਸਾਮ ‘ਚ ਡਿਬਰੂਗੜ੍ਹ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਨੂੰ ਜੇਲ੍ਹ ਵਿੱਚ ਇਲੈਕਟ੍ਰਾਨਿਕ ਉਪਕਰਣ ਰੱਖਣ ਦੀ ਇਜਾਜ਼ਤ ਦੇ ਕੇ ਕੱਟੜਪੰਥੀ ਸਮੂਹ “ਵਾਰਿਸ ਪੰਜਾਬ ਦੇ” ਦੇ ਮੈਂਬਰਾਂ ਦੀ ਕਥਿਤ ਤੌਰ ‘ਤੇ ਮਦਦ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ। ਜੇਲ੍ਹ ਸੁਪਰਡੈਂਟ ਨਿਪੇਨ ਦਾਸ ਦੀ ਗ੍ਰਿਫਤਾਰੀ ਪਿਛਲੇ ਮਹੀਨੇ ਕੈਦੀਆਂ ਤੋਂ ਸਮਾਰਟ ਫੋਨ ਜ਼ਬਤ ਕਰਨ ਦੇ ਸਬੰਧ ਵਿੱਚ ਕੀਤੀ ਗਈ ਹੈ। ਇਸ ਦੇ ਨਾਲ ਹੀ ਜੇਲ੍ਹ ਅਧਿਕਾਰੀ ਨੂੰ ਲਾਪਰਵਾਹੀ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਫਿਲਹਾਲ ਉਹ ਪੁਲਿਸ ਹਿਰਾਸਤ ਵਿੱਚ ਹੈ।
ਇਸ ਤੋਂ ਇਲਾਵਾ ਪੰਜਾਬ ਤੋਂ ਕੱਟੜਪੰਥੀ ਗਰੁੱਪ ਦੇ ਮੈਂਬਰਾਂ ਦੇ ਆਉਣ ਤੋਂ ਬਾਅਦ ਜੇਲ੍ਹ ਵਿੱਚ ਸੁਰੱਖਿਆ ਦੇ ਪ੍ਰਬੰਧ ਵਧਾ ਦਿੱਤੇ ਗਏ ਸਨ। ਕੈਦੀਆਂ ਕੋਲੋਂ ਜ਼ਬਤ ਕੀਤੇ ਗਏ ਯੰਤਰਾਂ ਵਿੱਚ ਇੱਕ ਸਮਾਰਟਫ਼ੋਨ, ਕੀਪੈਡ ਫ਼ੋਨ, ਕੀਬੋਰਡ ਵਾਲਾ ਟੀਵੀ ਰਿਮੋਟ, ਜਾਸੂਸੀ-ਕੈਮਰਾ ਪੈੱਨ, ਪੈਨ-ਡਰਾਈਵ, ਬਲੂਟੁੱਥ ਹੈੱਡਫ਼ੋਨ ਅਤੇ ਸਪੀਕਰ ਸ਼ਾਮਲ ਹਨ। ਡਿਬਰੂਗੜ੍ਹ ਜੇਲ੍ਹ ਆਪਣੀ ਉੱਚ ਸੁਰੱਖਿਆ ਲਈ ਜਾਣੀ ਜਾਂਦੀ ਹੈ ਅਤੇ ਇਸ ਨੇ ਵਾਧੂ ਸੁਰੱਖਿਆ ਉਪਾਅ ਲਾਗੂ ਕੀਤੇ ਹਨ।