ਰਾਇਲ ਚੈਲੰਜਰਜ਼ ਬੰਗਲੌਰ (RCB) ਦੇ ਖਿਲਾਫ IPL ਮੈਚ ਦੌਰਾਨ, ਰਾਜਸਥਾਨ ਰਾਇਲਜ਼ ਦੇ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਸੁਨੀਲ ਨਰਾਇਣ ਨੂੰ ਪਿੱਛੇ ਛੱਡ ਕੇ IPL ਇਤਿਹਾਸ ‘ਚ ਪੰਜਵਾਂ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਬਣ ਗਿਆ। ਜ਼ਿਕਰਯੋਗ, ਰਵੀਚੰਦਰਨ ਅਸ਼ਵਿਨ ਨੇ ਮੈਚ ‘ਚ 19 ਦੌੜਾਂ ਦੇ ਕੇ 2 ਵਿਕਟਾਂ ਲਈਆਂ, ਜਿਸ ‘ਚ ਕੈਮਰਨ ਗ੍ਰੀਨ ਅਤੇ ਗਲੇਨ ਮੈਕਸਵੈੱਲ ਨੂੰ ਆਊਟ ਕਰਨਾ ਵੀ ਸ਼ਾਮਲ ਹੈ।
ਇਸ ਦੇ ਨਾਲ ਹੀ ਆਪਣੇ IPL ਕਰੀਅਰ ‘ਚ, ਅਸ਼ਵਿਨ ਨੇ 211 ਮੈਚਾਂ ‘ਚ 29.58 ਦੀ ਔਸਤ ਅਤੇ 4/34 ਦੀ ਸਰਬੋਤਮ ਗੇਂਦਬਾਜ਼ੀ ਦੇ ਨਾਲ 180 ਵਿਕਟਾਂ ਲਈਆਂ ਹਨ। ਨਰਾਇਣ ਨੇ ਕੇਕੇਆਰ ਲਈ 176 ਮੈਚਾਂ ‘ਚ 25.44 ਦੀ ਔਸਤ ਅਤੇ 5/19 ਦੇ ਸਰਵੋਤਮ ਅੰਕੜਿਆਂ ਨਾਲ 179 ਵਿਕਟਾਂ ਲਈਆਂ ਹਨ। ਰਾਸ਼ਟਰੀ ਅਤੇ ਫਰੈਂਚਾਇਜ਼ੀ ਕ੍ਰਿਕਟ ‘ਚ ਅਸ਼ਵਿਨ ਦੇ ਸਾਥੀ ਯੁਜਵੇਂਦਰ ਚਾਹਲ ਨੇ 159 ਮੈਚਾਂ ‘ਚ 22.28 ਦੀ ਔਸਤ ਨਾਲ 205 ਵਿਕਟਾਂ ਅਤੇ 5/40 ਦੇ ਸਰਵੋਤਮ ਅੰਕੜਿਆਂ ਨਾਲ IPL ਇਤਿਹਾਸ ‘ਚ ਸਭ ਤੋਂ ਵੱਧ ਵਿਕਟਾਂ ਲੈਣ ਦਾ ਰਿਕਾਰਡ ਬਣਾਇਆ ਹੈ।
ਇਸ ਤੋਂ ਇਲਾਵਾ ਰਾਇਲ ਚੈਲੰਜਰਜ਼ ਬੰਗਲੌਰ ਦੀਆਂ ਫਾਈਨਲ ‘ਚ ਪਹੁੰਚਣ ਦੀਆਂ ਉਮੀਦਾਂ ‘ਤੇ ਪਾਣੀ ਫਿਰ ਗਿਆ, ਜਦੋਂ ਉਸ ਨੂੰ ਨਰਿੰਦਰ ਮੋਦੀ ਸਟੇਡੀਅਮ ‘ਚ ਹੋਏ ਮੈਚ ‘ਚ ਰਾਜਸਥਾਨ ਰਾਇਲਸ ਨੇ ਹਰਾ ਦਿੱਤਾ ਹੈ। ਪਹਿਲਾਂ ਚੇਨਈ ਸੁਪਰ ਕਿੰਗਜ਼ ਨੂੰ ਹਰਾ ਕੇ ਪਲੇਆਫ ਵਿੱਚ ਜਗ੍ਹਾ ਪੱਕੀ ਕਰਨ ਦੇ ਬਾਵਜੂਦ, ਰਾਜਸਥਾਨ ਰਾਇਲਜ਼ ਦੁਆਰਾ ਆਰਸੀਬੀ ਦੀ ਜਿੱਤ ਦਾ ਸਿਲਸਿਲਾ ਖਤਮ ਹੋ ਗਿਆ।