ਅਭਿਨੇਤਾ ਸੰਜੇ ਲੀਲਾ ਭੰਸਾਲੀ ਦੀ ਸੀਰੀਜ਼ ‘ਹੀਰਾਮੰਡੀ’ ‘ਚ ‘ਜ਼ੁਲਫਿਕਾਰ’ ਦੇ ਕਿਰਦਾਰ ਨਾਲ ਮਸ਼ਹੂਰ ਹੋਏ ਅਭਿਨੇਤਾ ਸ਼ੇਖਰ ਸੁਮਨ ਨੇ ਹਾਲ ਹੀ ‘ਚ ਰਾਜਨੀਤੀ ‘ਚ ਵਾਪਸੀ ਕਰਕੇ ਸੁਰਖੀਆਂ ਬਟੋਰੀਆਂ ਹਨ। ਸ਼ੇਖਰ ਸੁਮਨ ਅਧਿਕਾਰਤ ਤੌਰ ‘ਤੇ ਦਿੱਲੀ ਸਥਿਤ ਭਾਜਪਾ ਦੇ ਮੁੱਖ ਦਫ਼ਤਰ ‘ਚ ਸ਼ਾਮਲ ਹੋ ਗਏ ਹਨ।
ਇਸ ਦੇ ਨਾਲ ਹੀ ਪਾਰਟੀ ‘ਚ ਸ਼ਾਮਲ ਹੋਣ ਤੋਂ ਬਾਅਦ ਅਭਿਨੇਤਾ ਨੇ ਕਿਹਾ ਕਿ ਉਸ ਨੂੰ ਅੱਜ ਇਸ ਅਹੁਦੇ ‘ਤੇ ਆਉਣ ਦੀ ਉਮੀਦ ਨਹੀਂ ਸੀ ਅਤੇ ਹੁਣ ਉਹ ਰਾਮ ਦੀਆਂ ਸਿੱਖਿਆਵਾਂ ‘ਤੇ ਧਿਆਨ ਕੇਂਦਰਿਤ ਕਰ ਰਹੇ ਹਨ। ਜ਼ਿਕਰਯੋਗ, ਇਹ ਹੈ ਕਿ ਸ਼ੇਖਰ 2009 ‘ਚ ਪਟਨਾ ਸਾਹਿਬ ‘ਚ ਸ਼ਤਰੂਘਨ ਸਿਨਹਾ ਦੇ ਖਿਲਾਫ ਚੋਣ ਲੜ ਰਹੇ ਸਨ।